July 4, 2024 11:40 pm
BSF

BSF ਦੇ ਜਵਾਨਾਂ ਨੇ ਅਟਾਰੀ ਵਾਹਗਾ ਸਰਹੱਦ ‘ਤੇ ਮਨਾਇਆ ਗਣਤੰਤਰ ਦਿਹਾੜਾ, ਪਾਕਿਸਤਾਨ ਰੇਂਜਰਾਂ ਨੂੰ ਵੰਡੀਆਂ ਮਠਿਆਈਆਂ

ਅੰਮ੍ਰਿਤਸਰ, 26 ਜਨਵਰੀ 2024: ਦੇਸ਼ ਦੇ 75ਵੇਂ ਗਣਤੰਤਰ ਦਿਹਾੜੇ ਮੌਕੇ ਭਾਰਤੀ ਸੀਮਾ ਸੁਰੱਖਿਆ ਬਲ ਵੱਲੋਂ ਬੀਐਸਐਫ (BSF) ਅਧਿਕਾਰੀਆਂ ਨਾਲ ਮਿਲ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅੱਜ ਸਵੇਰੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਟਾਰੀ ਵਿਖੇ ਬੀਐਸਐਫ ਦੇ ਉੱਚ ਅਧਿਕਾਰੀਆਂ ਨੇ ਪਾਕਿਸਤਾਨ ਦੇ ਰੇਂਜਰ ਨੂੰ ਮਠਿਆਈਆਂ ਭੇਂਟ ਕੀਤੀਆਂ। ਇਸ ਮੌਕੇ ਬੀ.ਐਸ.ਐਫ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅੱਜ ਦੇ ਦਿਨ ਪੂਰੇ ਭਾਰਤ ਵਿੱਚ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਸਾਰਿਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ।

ਗਣਤੰਤਰ ਦਿਹਾੜੇ ਮੌਕੇ ਭਾਰਤ ਦੇ ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਾਂਝੇ ਚੈੱਕ ਪੁਆਇੰਟ ਅਟਾਰੀ ਵਿਖੇ ਬੀਐਸਐਫ ਦੇ ਡੀਆਈਜੀ ਸੰਜੇ ਗੌੜ ਦੀ ਤਰਫੋਂ ਤਿਰੰਗਾ ਲਹਿਰਾਇਆ ਅਤੇ ਬੀਐਸਐਫ ਦੇ ਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਮਠਿਆਈਆਂ ਭੇਂਟ ਕੀਤੀਆਂ। ਡੀਆਈਜੀ ਸੰਜੇ ਗੌੜ ਦੀ ਤਰਫ਼ੋਂ ਬੀਐਸਐਫ ਦੇ ਜਵਾਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਰੇਡ ਦੀ ਸਲਾਮੀ ਲਈ |

ਇਸ ਮੌਕੇ ਬੀ.ਐਸ.ਐਫ (BSF) ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਅਮਨ-ਸ਼ਾਂਤੀ ਬਣੀ ਰਹੇ, ਬੀਐਸਐਫ ਦੇ ਡੀਆਈਜੀ ਸੰਜੇ ਗੌੜ ਨੇ ਕਿਹਾ ਕਿ ਕਿਸੇ ਨੂੰ ਵੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਭਾਵੇਂ ਉਹ ਗੁਆਂਢੀ ਦੇਸ਼ ਹੀ ਕਿਉਂ ਨਾ ਹੋਵੇ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਡੀਆਈਜੀ ਸੰਜੇ ਗੌੜ ਨੇ ਕਿਹਾ ਕਿ ਪਿਛਲੇ ਸਾਲ 2023 ਦੇ ਵਿੱਚ ਬੀਐਸਐਫ ਨੇ 107 ਦੇ ਕਰੀਬ ਡਰੋਨ ਕਾਬੂ ਕੀਤੇ ਅਤੇ 442 ਕਿਲੋ ਹੀਰੋਇਨ ਵੀ ਜ਼ਬਤ ਕੀਤੀ। ਬੀਐਸਐਫ ਸੁਰੱਖਿਆ ਫੋਰਸ ਤਨਦੇਹੀ ਦੇ ਨਾਲ ਪੂਰੀ ਤਰ੍ਹਾਂ ਦਿਨ ਰਾਤ ਆਪਣੀ ਡਿਊਟੀ ਨਿਭਾ ਰਹੀ ਹੈ।