BSF jawan Purnam Shaw

ਅਟਾਰੀ ਸਰਹੱਦ ਰਾਹੀਂ BSF ਜਵਾਨ ਪੂਰਨਮ ਸ਼ਾਅ ਦੀ 21 ਦਿਨਾਂ ਬਾਅਦ ਭਾਰਤ ਵਾਪਸੀ

ਅੰਮ੍ਰਿਤਸਰ 14 ਮਈ 2025: ਪਾਕਿਸਤਾਨ ਨੇ ਭਾਰਤੀ ਫੌਜ ਦੇ ਜਵਾਨ ਪੂਰਨਮ ਸ਼ਾਅ (BSF jawan Purnam Shaw) ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਹੈ | ਬੀਐਸਐਫ ਜਵਾਨ ਨੂੰ 23 ਅਪ੍ਰੈਲ ਨੂੰ ਪੰਜਾਬ ਦੇ ਅਟਾਰੀ ਸਰਹੱਦ ‘ਤੇ ਰੇਂਜਰਾਂ ਨੇ ਫੜ ਲਿਆ ਸੀ। ਬੀਐਸਐਫ ਜਵਾਨ ਨੇ ਵਾਹਗਾ-ਅਟਾਰੀ ਸਰਹੱਦ ਤੋਂ ਆਪਣੇ ਦੇਸ਼ ‘ਚ ਪਰਤਿਆ ਹੈ। ਦਰਅਸਲ, ਪੰਜਾਬ ਦੇ ਫਿਰੋਜ਼ਪੁਰ ਸੈਕਟਰ ‘ਚ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ (ਆਈਬੀ) ਪਾਰ ਕਰਨ ਤੋਂ ਬਾਅਦ ਇੱਕ ਸੀਮਾ ਸੁਰੱਖਿਆ ਬਲ (ਬੀਐਸਐਫ) ਜਵਾਨ ਨੂੰ ਪਾਕਿਸਤਾਨੀ ਰੇਂਜਰਾਂ ਨੇ ਫੜ ਲਿਆ ਸੀ।

ਇਹ ਘਟਨਾ 23 ਅਪ੍ਰੈਲ ਨੂੰ ਵਾਪਰੀ ਸੀ, ਜਵਾਨ ਦੀ ਪਛਾਣ 182ਵੀਂ ਬੀਐਸਐਫ ਬਟਾਲੀਅਨ ਦੇ ਕਾਂਸਟੇਬਲ ਪੂਰਨਮ ਕੁਮਾਰ ਸ਼ਾਅ (BSF jawan Purnam Shaw) ਵਜੋਂ ਹੋਈ ਹੈ। ਉਹ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇੱਕ ਫਾਰਮ ਦੇ ਨੇੜੇ ਡਿਊਟੀ ‘ਤੇ ਸਨ। ਇੱਕ ਰੁਟੀਨ ਗਤੀਵਿਧੀ ਦੌਰਾਨ, ਉਹ ਅਣਜਾਣੇ ‘ਚ ਭਾਰਤੀ ਸਰਹੱਦੀ ਵਾੜ ਪਾਰ ਕਰ ਗਿਆ ਸੀ |

BSF

ਪੂਰਨਮ ਮੂਲ ਰੂਪ ‘ਚ ਰਿਸ਼ਰਾ, ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ, ਸਿਪਾਹੀ ਦੀ ਪਤਨੀ ਰਜਨੀ ਨੇ ਆਪਣੇ ਪਤੀ ਦੀ ਰਿਹਾਈ ਦੇ ਸਬੰਧ ‘ਚ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ। ਰਜਨੀ ਨੇ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ।

Read More: ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲੇ ਕਰਨ ਦੀ ਕੀਤੀ ਕੋਸ਼ਿਸ਼: ਕਰਨਲ ਸੋਫੀਆ ਕੁਰੈਸ਼ੀ

Scroll to Top