Fazilka

BSF ਨੇ ਫਾਜ਼ਿਲਕਾ ‘ਚ ਫੜੇ ਨੌਜਵਾਨ ਨੂੰ ਪਾਕਿਸਤਾਨ ਰੇਂਜਰਸ ਦੇ ਕੀਤਾ ਹਵਾਲੇ

ਚੰਡੀਗ੍ਹੜ, 27 ਜੁਲਾਈ 2023: ਪੰਜਾਬ ਦੇ ਬੀਐਸਐਫ (BSF) ਜਵਾਨਾਂ ਨੇ ਇਨਸਾਨੀਅਤ ਦਿਖਾਉਂਦੇ ਹੋਏ ਪਾਕਿਸਤਾਨੀ ਨੌਜਵਾਨ ਨੂੰ ਉਸ ਦੇ ਵਤਨ ਵਾਪਸ ਭੇਜ ਦਿੱਤਾ ਹੈ। ਨੌਜਵਾਨ ਤੋਂ ਪੁੱਛਗਿੱਛ ਅਤੇ ਜਾਂਚ ‘ਚ ਕੁਝ ਵੀ ਨਹੀਂ ਨਿਕਲਿਆ। ਇਸ ਤੋਂ ਬਾਅਦ ਬੁੱਧਵਾਰ ਰਾਤ ਨੂੰ ਨੌਜਵਾਨ ਨੂੰ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ (BSF) ਦੀ 55 ਬਟਾਲੀਅਨ ਦੇ ਜਵਾਨਾਂ ਨੇ ਬੁੱਧਵਾਰ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਖਾਨਪੁਰ ਵਿੱਚ ਘੁੰਮਦੇ ਇੱਕ ਪਾਕਿਸਤਾਨ ਨਾਗਰਿਕ ਨੂੰ ਫੜਿਆ ਸੀ। ਸੁਰੱਖਿਆ ਏਜੰਸੀਆਂ ਵੱਲੋਂ ਪੁੱਛ-ਪੜਤਾਲ ਕਰਨ ‘ਤੇ ਉਸ ਨੇ ਦੱਸਿਆ ਕਿ ਉਹ ਭਟਕਦੇ ਹੋਏ ਆਇਆ ਸੀ। ਤਲਾਸ਼ੀ ਦੌਰਾਨ ਨੌਜਵਾਨਾਂ ਕੋਲੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਪਾਕਿਸਤਾਨੀ ਰੇਂਜਰਾਂ ਨੇ ਭਾਰਤ ਨੂੰ ਨੌਜਵਾਨ ਨੂੰ ਵਾਪਸ ਕਰਨ ਦੀ ਅਪੀਲ ਕੀਤੀ ਕਿਉਂਕਿ ਉਸ ਦੇ ਰਿਸ਼ਤੇਦਾਰ ਉਸ ਨੂੰ ਲੱਭ ਰਹੇ ਸਨ। ਉਨ੍ਹਾਂ ਨੇ ਰੇਂਜਰਾਂ ਦੱਸਿਆ ਕਿ ਉਕਤ ਨੌਜਵਾਨ ਗਲਤੀ ਨਾਲ ਸਰਹੱਦ ਪਾਰ ਚਲਾ ਗਿਆ |

Scroll to Top