13 ਮਾਰਚ 2025: ਸੀਮਾ ਸੁਰੱਖਿਆ ਬਲ (Border Security Force) (ਬੀਐਸਐਫ) ਨੇ ਪੰਜਾਬ (punjab ) ਵਿੱਚ ਇੱਕ ਵੱਡੇ ਖੁਫੀਆ ਅਭਿਆਨ ਵਿੱਚ ਪਾਕਿਸਤਾਨ ਤੋਂ ਅੰਤਰਰਾਸ਼ਟਰੀ ਨਸ਼ੀਲੇ (international drugs and arms) ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਕਾਰਵਾਈ ਵਿੱਚ ਬੀਐਸਐਫ ਨੇ ਪਾਕਿਸਤਾਨ (pakistan) ਤੋਂ ਭੇਜੇ ਗਏ ਡਰੋਨ ਰਾਹੀਂ 6 ਪੈਕੇਟ ਹੈਰੋਇਨ, ਦੋ ਪਿਸਤੌਲ ਅਤੇ ਦੋ ਸਮਾਰਟ ਫੋਨ ਬਰਾਮਦ ਕੀਤੇ।
ਇਹ ਆਪ੍ਰੇਸ਼ਨ ਅੰਮ੍ਰਿਤਸਰ (amritsar) ਜ਼ਿਲੇ ਦੇ ਪਿੰਡ ਹਰਦੋ ਰਤਨ ‘ਚ ਕੀਤਾ ਗਿਆ, ਜਿੱਥੇ ਬੀ.ਐੱਸ.ਐੱਫ ਨੇ ਸਹੀ ਸੂਚਨਾ ਦੇ ਆਧਾਰ ‘ਤੇ ਇਹ ਆਪ੍ਰੇਸ਼ਨ ਕੀਤਾ। ਸੂਤਰਾਂ ਅਨੁਸਾਰ ਬੀਐਸਐਫ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤੀ ਸਰਹੱਦ ’ਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਸੁੱਟੀ ਜਾ ਸਕਦੀ ਹੈ।
ਇਸ ਇਨਪੁਟ ਦੇ ਅਧਾਰ ‘ਤੇ, ਬੀਐਸਐਫ ਦੇ ਜਵਾਨਾਂ ਨੇ ਨਿਗਰਾਨੀ ਵਧਾ ਦਿੱਤੀ ਅਤੇ ਸ਼ੱਕੀ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ। ਦੇਰ ਰਾਤ ਜਵਾਨਾਂ ਨੇ ਹਰਦੋ ਰਤਨ ਪਿੰਡ ਦੇ ਕੋਲ ਇੱਕ ਸ਼ੱਕੀ ਡਰੋਨ ਗਤੀਵਿਧੀ ਦੇਖੀ। ਬੀਐਸਐਫ ਦੇ ਜਵਾਨ ਤੁਰੰਤ ਹਰਕਤ ਵਿੱਚ ਆਏ, ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਫਿਲਹਾਲ ਜ਼ਬਤ ਕੀਤੇ ਗਏ ਮੋਬਾਈਲ ਨੂੰ ਫੋਰੈਂਸਿਕ ਜਾਂਚ ਲਈ ਵੀ ਭੇਜਿਆ ਜਾ ਰਿਹਾ ਹੈ, ਤਾਂ ਜੋ ਇਸ ਦੇ ਡੇਟਾ ਤੋਂ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਸਕੇ।
Read More: Punjab News: BSF ਨੂੰ ਮਿਲੀ ਵੱਡੀ ਸਫਲਤਾ, ਘੁ.ਸ.ਪੈ.ਠੀ.ਏ ਨੂੰ ਮਾਰ ਗਿਰਾਇਆ