smugglers

BSF ਵੱਲੋਂ ਪਾਕਿਸਤਾਨੀ ਸਮੱਗਲਰਾਂ ਦੀਆਂ ਕੋਸ਼ਿਸ਼ ਨਾਕਾਮ, ਡਰੋਨ ਸਮੇਤ ਅਤਿ-ਆਧੁਨਿਕ ਹਥਿਆਰਾਂ ਦੀ ਖੇਪ ਜ਼ਬਤ

ਚੰਡੀਗੜ੍ਹ, 02 ਦਸੰਬਰ 2023: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਸਮੱਗਲਰਾਂ (smugglers) ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਖੇਪ ਜ਼ਬਤ ਕਰ ਲਈ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਅੱਤਵਾਦੀ ਅਤੇ ਗੈਂਗਸਟਰ ਟਾਰਗੇਟ ਕਿਲਿੰਗ ਲਈ ਕਰ ਸਕਦੇ ਹਨ।

ਬੀਐਸਐਫ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਬਰਾਮਦਗੀ ਤਰਨ ਤਾਰਨ ਅਧੀਨ ਪੈਂਦੇ ਪਿੰਡ ਖਾਲੜਾ ਤੋਂ ਕੀਤੀ ਗਈ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਰਾਤ ਵੇਲੇ ਡਰੋਨ ਦੀ ਹਰਕਤ ਦੇਖੀ ਸੀ। ਜਿਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਸੈਨਿਕਾਂ ਨੇ ਪਹਿਲਾਂ ਖੇਤਰ ਵਿੱਚ ਇੱਕ ਛੋਟਾ ਕਵਾਡਕਾਪਟਰ DJI Mavic 3 ਡਰੋਨ ਬਰਾਮਦ ਕੀਤਾ। ਇਸ ਤੋਂ ਬਾਅਦ ਜਵਾਨਾਂ ਨੇ ਆਪਣੀ ਤਲਾਸ਼ੀ ਮੁਹਿੰਮ ਜਾਰੀ ਰੱਖੀ। ਤਲਾਸ਼ੀ ਦੌਰਾਨ ਜਵਾਨਾਂ ਨੂੰ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ।

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਸਮੱਗਲਰਾਂ (smugglers) ਵੱਲੋਂ ਪੈਕਟ ਵਿੱਚ ਦੋ ਪਿਸਤੌਲ ਭੇਜੇ ਗਏ ਸਨ। ਇਹ ਆਸਟ੍ਰੀਆ ਦੀ ਬਣੀ ਅਤਿ-ਆਧੁਨਿਕ ਗਲੋਕ ਪਿਸਤੌਲ ਸੀ। ਇਸ ਦੇ ਨਾਲ ਹੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪਿਸਤੌਲ ਦੀ ਵਰਤੋਂ ਟਾਰਗੇਟ ਕਿਲਿੰਗ ਲਈ ਕੀਤੀ ਜਾਂਦੀ ਹੈ |

Scroll to Top