July 5, 2024 3:03 am
BSF

ਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਸਰਹੱਦ ਨੇੜੇ BSF ਵੱਲੋਂ ਪਾਕਿਸਤਾਨੀ ਡਰੋਨ ਦੀ ਸਾਜਿਸ਼ ਨਾਕਾਮ

ਅੰਮ੍ਰਿਤਸਰ, 08 ਜੂਨ 2023: ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਕਥਿਤ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਡੇਗ ਦਿੱਤਾ। ਬੀਐਸਐਫ ਦੇ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵੱਖਰੀ ਘਟਨਾ ਵਿੱਚ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਇੱਕ ਹੋਰ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਦੋ ਕਿਲੋਗ੍ਰਾਮ ਤੋਂ ਵੱਧ ਹੈਰੋਇਨ (ਨਸ਼ੀਲੇ ਪਦਾਰਥ) ਜ਼ਬਤ ਕੀਤੀ ਹੈ।

ਬੁਲਾਰੇ ਅਨੁਸਾਰ ਬੁੱਧਵਾਰ ਰਾਤ 9 ਵਜੇ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਭੈਣੀ ਰਾਜਪੂਤਾਨਾ ਨੇੜੇ ਡਰੋਨ ਵਰਗੀ ਆਵਾਜ਼ ਸੁਣੀ ਗਈ ਸੀ | ਉਨ੍ਹਾਂ ਨੇ ਦੱਸਿਆ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਉਨ੍ਹਾਂ ਨੂੰ ਇਹ ਡਰੋਨ ਪਿੰਡ ਦੇ ਬਾਹਰਵਾਰ ਰਾਜਤਾਲ-ਭੈਰੋਪਾਲ-ਡੋਕੇ ਟ੍ਰਾਈ-ਜੰਕਸ਼ਨ ਦੇ ਨਾਲ ਲੱਗਦੇ ਖੇਤ ਵਿੱਚ ਖਰਾਬ ਹਾਲਤ ਵਿੱਚ ਮਿਲਿਆ। ਬੁਲਾਰੇ ਅਨੁਸਾਰ ਬਰਾਮਦ ਕੀਤਾ ਗਿਆ ਡਰੋਨ DJI Matrice 300 RTK ਸੀਰੀਜ਼ ਦਾ ‘ਕਵਾਡਕਾਪਟਰ’ ਹੈ। ਉਨ੍ਹਾਂ ਦੱਸਿਆ ਕਿ ਉਸੇ ਸਮੇਂ ਬੀ.ਐਸ.ਐਫ ਦੇ ਜਵਾਨਾਂ ਨੇ ਤਰਨ ਤਾਰਨ ਦੇ ਪਿੰਡ ਵਾਂ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਇੱਕ ਡਰੋਨ ਆਉਂਦਾ ਦੇਖਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਬੁਲਾਰੇ ਅਨੁਸਾਰ ਕੁਝ ਸਮੇਂ ਬਾਅਦ ਜਵਾਨਾਂ (BSF) ਨੇ ਵਾਨ ਦੀ ਸਾਈਡ ਤੋਂ ਇੱਕ ਸ਼ੱਕੀ ਮੋਟਰਸਾਈਕਲ ਆਉਂਦਾ ਦੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਹਾਲਾਂਕਿ, ਮੋਟਰਸਾਈਕਲ ਸਵਾਰ ਮਾੜੀ ਕੰਬੋਕੇ ਪਿੰਡ ਵੱਲ ਭੱਜ ਗਿਆ। ਬੁਲਾਰੇ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਮੋਟਰਸਾਈਕਲ ਦਾ ਪਿੱਛਾ ਕੀਤਾ, ਪਰ ਬਾਅਦ ਵਿੱਚ ਇਹ ਪਿੰਡ ਵਿੱਚ ਲਵਾਰਿਸ ਹਾਲਤ ਵਿੱਚ ਮਿਲਿਆ । ਬੁਲਾਰੇ ਨੇ ਦੱਸਿਆ ਕਿ ਪਿੰਡ ਦੀ ਘੇਰਾਬੰਦੀ ਕੀਤੀ ਗਈ ਅਤੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਪੈਕਟ ਮਿਲਿਆ, ਜਿਸ ਵਿੱਚੋਂ ਦੋ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ ਹੋਈ। ਸ਼ੱਕ ਹੈ ਕਿ ਡਰੋਨ ਤੋਂ ਉਤਾਰੇ ਜਾਣ ਤੋਂ ਬਾਅਦ ਇਹ ਪੈਕੇਟ ਮੋਟਰਸਾਈਕਲ ਸਵਾਰ ਨੂੰ ਸਪਲਾਈ ਲਈ ਲਿਜਾਇਆ ਜਾਣਾ ਸੀ।