ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਨੇ ਪੰਜ ਪਾ.ਕਿ.ਸ.ਤਾ.ਨੀ ਚੌਕੀਆਂ ਇੱਕ ਅੱ.ਤ.ਵਾ.ਦੀ ਲਾਂਚ ਪੈਡ ਨੂੰ ਕੀਤਾ ਤਬਾਹ

22 ਮਈ 2025: ਜੰਮੂ ਵਿੱਚ ਭਾਰਤ-ਪਾਕਿਸਤਾਨ (bharat and paksitan) ਸਰਹੱਦ ‘ਤੇ ਇੱਕ ਕਾਰਵਾਈ ਵਿੱਚ ਬੀਐਸਐਫ ਨੇ ਪੰਜ ਪਾਕਿਸਤਾਨੀ ਚੌਕੀਆਂ ਅਤੇ ਇੱਕ ਅੱਤਵਾਦੀ ਲਾਂਚ ਪੈਡ ਨੂੰ ਤਬਾਹ ਕਰ ਦਿੱਤਾ। ਹਾਲਾਂਕਿ, ਇਹ ਕਾਰਵਾਈ ਕਿਸ ਦਿਨ ਕੀਤੀ ਗਈ ਸੀ। ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਬੀਐਸਐਫ ਅਧਿਕਾਰੀ ਨੇ ਬੁੱਧਵਾਰ ਨੂੰ ਕਾਰਵਾਈ ਬਾਰੇ ਜਾਣਕਾਰੀ ਦਿੱਤੀ।

ਬੀਐਸਐਫ ਕਮਾਂਡੈਂਟ ਚੰਦਰੇਸ਼ ਸੋਨਾ ਨੇ ਕਿਹਾ, ਅਸੀਂ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ (firing) ਦਾ ਢੁਕਵਾਂ ਜਵਾਬ ਦਿੱਤਾ। ਅਸੀਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਜਾਇਦਾਦਾਂ ਤਬਾਹ ਕਰ ਦਿੱਤੀਆਂ। ਮਸਤਪੁਰ ਵਿੱਚ ਇੱਕ ਅੱਤਵਾਦੀ ਲਾਂਚ ਪੈਡ (launch pad) ਸੀ, ਜਿਸਨੂੰ ਅਸੀਂ ਤਬਾਹ ਕਰ ਦਿੱਤਾ।

ਇਸ ਕਾਰਵਾਈ ਵਿੱਚ, ਉਨ੍ਹਾਂ ਦੀਆਂ ਪੰਜ ਚੌਕੀਆਂ ਅਤੇ ਕਈ ਬੰਕਰ ਤਬਾਹ ਹੋ ਗਏ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪਾਕਿਸਤਾਨ (pakistan) ਲਗਾਤਾਰ ਭਾਰਤੀ ਖੇਤਰ ਨੂੰ ਨਿਸ਼ਾਨਾ ਬਣਾ ਰਿਹਾ ਹੈ।ਦੂਜੇ ਪਾਸੇ, ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਸਿੰਘਪੁਰਾ ਇਲਾਕੇ ਵਿੱਚ ਕੁਝ ਅੱਤਵਾਦੀ ਦੇਖੇ ਗਏ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਹੈ।

Read More: ਅਫਗਾਨਿਸਤਾਨ ਤੋਂ ਮੁੜ ਆਏ ਟਰੱਕ, ਪਾਕਿਸਤਾਨ ਰਾਹੀਂ ਪਹੁੰਚੇ ਭਾਰਤ

Scroll to Top