BSF

BSF ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ‘ਚ ਦਾਖਲ ਹੋਏ ਡਰੋਨ ਨੂੰ ਖਦੇੜਿਆ, ਹੈਰੋਇਨ ਦੇ 2 ਪੈਕਟ ਬਰਾਮਦ

ਚੰਡੀਗੜ੍ਹ,17 ਮਈ 2023: ਇੱਕ ਪਾਕਿਸਤਾਨੀ ਡਰੋਨ ਪੰਜਾਬ ਦੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਪਿੰਡ ਵਿੱਚ ਡਰੋਨ ਦਾਖਲ ਹੋਇਆ। ਡਰੋਨ ਦੀ ਆਵਾਜ਼ ਸੁਣ ਕੇ ਬੀਐਸਐਫ (BSF) ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ।ਇਸਤੋਂ ਬਾਅਦ ਜਵਾਨਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਜਵਾਨਾਂ ਨੇ ਟੇਪ ਨਾਲ ਲਪੇਟੇ 2 ਪੈਕਟ ਬਰਾਮਦ ਕੀਤੇ। ਜਿਸ ਵਿੱਚ 15.5 ਕਿਲੋ ਹੈਰੋਇਨ ਬਰਾਮਦ ਹੋਈ। ਅੰਤਰਰਾਸ਼ਟਰੀ ਬਜ਼ਾਰ ਵਿੱਚ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ।

ਬੀਐਸਐਫ (BSF) ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਅਕਸਰ ਸਰਹੱਦੀ ਖੇਤਰ ਵਿੱਚ ਦਾਖਲ ਹੁੰਦੇ ਹਨ। ਆਵਾਜ਼ ਸੁਣ ਕੇ ਜਵਾਨਾਂ ਨੇ ਫਾਇਰਿੰਗ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ। ਪਾਕਿਸਤਾਨ ਵਿੱਚ ਬੈਠੇ ਤਸਕਰ ਡਰੋਨ ਦੀ ਮਦਦ ਨਾਲ ਇੱਥੇ ਨਸ਼ੀਲੇ ਪਦਾਰਥਾਂ ਦੀ ਖੇਪ ਸਪਲਾਈ ਕਰਦੇ ਹਨ। ਉਨ੍ਹਾਂ ਦੀ ਚੇਨ ਨੂੰ ਤੋੜਨ ਲਈ ਜਵਾਨ ਸਮੇਂ-ਸਮੇਂ ‘ਤੇ ਇਲਾਕੇ ‘ਚ ਤਲਾਸ਼ੀ ਲੈਂਦੇ ਰਹਿੰਦੇ ਹਨ।

Scroll to Top