ਭਾਰਤ-ਪਾਕਿਸਤਾਨ ਸਰਹੱਦ

ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਨੇ ਸ਼ੱਕੀ ਘੁਸਪੈਠੀਆ ਕੀਤਾ ਗ੍ਰਿਫਤਾਰ

ਪਠਾਨਕੋਟ, 30 ਮਈ 2025: ਅੱਜ ਭਾਰਤੀ ਸੁਰੱਖਿਆ ਬਲਾਂ (BSF) ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਕਰੀਬ ਬਮਿਆਲ ਸੈਕਟਰ ਵਿਖੇ ਇੱਕ ਸ਼ੱਕੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੀ ਗ੍ਰਿਫ਼ਤਾਰੀ ਸਿੰਬਲ ਪੋਸਟ ਦੇ ਨੇੜੇ ਕੀਤੀ ਗਈ, ਜਿੱਥੇ ਬੀਐਸਐਫ ਜਵਾਨਾਂ ਨੇ ਉਸ ਦੀਆਂ ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਮੁੱਢਲੀ ਪੁੱਛਗਿੱਛ ਲਈ ਨਰਨੋਟ ਜੈਮਲ ਸਿੰਘ ਪੁਲਿਸ ਸਟੇਸ਼ਨ ‘ਚ ਰੱਖਿਆ ਗਿਆ ਹੈ। ਫਿਲਹਾਲ, ਵਿਅਕਤੀ ਪਛਾਣ ਅਤੇ ਉਦੇਸ਼ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ, ਸੁਰੱਖਿਆ ਏਜੰਸੀਆਂ ਸਰਹੱਦੀ ਖੇਤਰਾਂ ‘ਚ ਹਾਈ ਅਲਰਟ ‘ਤੇ ਹਨ। ਹੁਣ ਜਾਂਚ ਏਜੰਸੀਆਂ ਦਾ ਪੂਰਾ ਧਿਆਨ ਇਸ ਗੱਲ ‘ਤੇ ਹੈ ਕਿ ਗ੍ਰਿਫ਼ਤਾਰ ਵਿਅਕਤੀ ਨੇ ਸਰਹੱਦ ਪਾਰ ਕਰਕੇ ਭਾਰਤ ‘ਚ ਕਿਸ ਮਕਸਦ ਨਾਲ ਦਾਖਲ ਹੋਇਆ ਸੀ। ਕੀ ਉਹ ਇਕੱਲਾ ਸੀ ਜਾਂ ਉਹ ਕਿਸੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਇਹ ਜਾਣਨਾ ਜਾਂਚ ਦਾ ਮੁੱਖ ਵਿਸ਼ਾ ਹੈ। ਸੁਰੱਖਿਆ ਏਜੰਸੀਆਂ ਇਹ ਵੀ ਜਾਂਚ ਕਰ ਰਹੀਆਂ ਹਨ ਕਿ ਕੀ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੈ।

Read More: Jammu and Kashmir Counter Terrorism: ਭਾਰਤੀ ਫੌਜ ਨੇ ਪਾਕਿਸਤਾਨ ਵੱਲੋਂ ਭੇਜੀ ਵੱਡੀ ਘੁਸਪੈਠ ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ

Scroll to Top