Amritsar

BSF ਨੇ ਅੰਮ੍ਰਿਤਸਰ ‘ਚ ਕੌਮਾਂਤਰੀ ਸਰਹੱਦ ‘ਤੇ ਇੱਕ ਬੰਗਲਾਦੇਸ਼ੀ ਨਾਗਰਿਕ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ 07 ਜਨਵਰੀ 2023: ਸੀਮਾ ਸੁਰੱਖਿਆ ਬਲ (BSF) ਨੇ ਅੰਮ੍ਰਿਤਸਰ (Amritsar) ਵਿੱਚ ਕੌਮਾਂਤਰੀ ਸਰਹੱਦ ‘ਤੇ ਇੱਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਇਹ ਬੰਗਲਾਦੇਸ਼ੀ ਪਹਿਲਾਂ ਬਿਨਾਂ ਵੀਜ਼ੇ ਦੇ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਉਸ ਨੂੰ ਬਿਨਾਂ ਵੀਜ਼ਾ ਰੋਕਿਆ ਗਿਆ ਤਾਂ ਉਹ ਕੰਡਿਆਲੀ ਤਾਰ ਪਾਰ ਕਰਕੇ ਪਾਕਿਸਤਾਨ ਜਾਣਾ ਚਾਹੁੰਦਾ ਸੀ। ਉਸਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਬੱਚੇ ਪਾਕਿਸਤਾਨ ਵਿਚ ਰਹਿੰਦੇ ਹਨ ਅਤੇ ਉਹ ਉਨ੍ਹਾਂ ਕੋਲ ਜਾਣਾ ਚਾਹੁੰਦਾ ਸੀ।

ਫੜੇ ਗਏ ਬੰਗਲਾਦੇਸ਼ੀ ਦੀ ਪਛਾਣ 62 ਸਾਲਾ ਮੁਹੰਮਦ ਮਹਿਮੂਦ ਆਲਮ ਟੁੱਲੂ ਵਜੋਂ ਹੋਈ ਹੈ। ਉਸ ਨੂੰ ਅੰਮ੍ਰਿਤਸਰ (Amritsar) ਸੈਕਟਰ ਅਧੀਨ ਪੈਂਦੇ ਬੀਓਪੀ ਰੋਡੇਵਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਬੀਐਸਐਫ ਨੇ ਮੁਹੰਮਦ ਨੂੰ ਪੁਲਿਸ ਹਵਾਲੇ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਹੰਮਦ ਕੋਲੋਂ ਬੰਗਲਾਦੇਸ਼ੀ ਪਾਸਪੋਰਟ ਬਰਾਮਦ ਹੋਇਆ ਹੈ। ਜਿਸ ‘ਤੇ ਭਾਰਤ ਦਾ 6 ਮਹੀਨੇ ਦਾ ਵੀਜ਼ਾ ਲਗਾਇਆ ਗਿਆ ਸੀ। ਉਸਨੇ ਮੰਨਿਆ ਕਿ ਉਹ ਪਾਕਿਸਤਾਨ ਜਾਣਾ ਚਾਹੁੰਦਾ ਹੈ, ਪਰ ਉਸਦੇ ਇਰਾਦੇ ਗਲਤ ਨਹੀਂ ਹਨ ਅਤੇ ਉਸਦਾ ਉਦੇਸ਼ ਆਪਣੇ ਪਰਿਵਾਰ ਕੋਲ ਜਾਣਾ ਹੈ।

ਮੁਹੰਮਦ ਨੇ ਦੱਸਿਆ ਕਿ ਭਾਰਤ ਆ ਕੇ ਉਸ ਨੂੰ ਇਕ ਏਜੰਟ ਮਿਲਿਆ ਸੀ। ਜਿਸ ਨੇ ਉਸ ਤੋਂ ਪੈਸੇ ਲੈ ਕੇ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਜਾਣ ਲਈ ਕਿਹਾ। ਉਸ ਅਨੁਸਾਰ ਉਹ ਦੋ ਦਿਨ ਪਹਿਲਾਂ ਵੀ ਅਟਾਰੀ ਸਰਹੱਦ ’ਤੇ ਪਹੁੰਚਿਆ ਸੀ ਪਰ ਉਸ ਦੇ ਪਾਸਪੋਰਟ ’ਤੇ ਪਾਕਿਸਤਾਨੀ ਵੀਜ਼ਾ ਨਾ ਹੋਣ ਕਾਰਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਵਾਪਸ ਭੇਜ ਦਿੱਤਾ ਸੀ।

Scroll to Top