ਚੰਡੀਗੜ੍ਹ, 05 ਅਪ੍ਰੈਲ 2023: ਬੀ.ਐਸ.ਐਫ (BSF) ਬਟਾਲੀਅਨ 101 ਅਧੀਨ ਪੈਂਦੇ ਪਾਂਡੀ ਚੌਕੀ ਐਮਪੀ ਬੇਸ ਤੋਂ ਹੈਰੋਇਨ ਨਾਲ ਭਰੀਆਂ 5 ਬੋਤਲਾਂ ਬਰਾਮਦ ਕੀਤੀਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਬਟਾਲੀਅਨ 101 ਅਤੇ ਥਾਣਾ ਖੇਮਕਰਨ ਦੀ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ।
ਜਿਸ ਦੌਰਾਨ ਬੀ.ਐਸ.ਐਫ (BSF) ਬਟਾਲੀਅਨ 101 ਅਤੇ ਥਾਣਾ ਖੇਮਕਰਨ ਨੇ ਚੌਂਕੀ ਐਮ.ਪੀ ਬੇਸ ਤੋਂ ਕੋਲਡ ਡਰਿੰਕ ਦੀਆਂ 5 ਬੋਤਲਾਂ ਵਿੱਚ ਭਰੀ ਹੈਰੋਇਨ ਜੋ ਕਿ ਕਰੀਬ 2 ਕਿਲੋ 638 ਗ੍ਰਾਮ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਕਵਨਲਜੀਤ ਰਾਏ ਨੇ ਦੱਸਿਆ ਕਿ ਹੈਰੋਇਨ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਵੀ ਹਿਰਾਸਤ ‘ਚ ਲੈ ਲਿਆ ਜਾਵੇਗਾ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 13 ਕਰੋੜ ਰੁਪਏ ਦੱਸੀ ਜਾ ਰਹੀ ਹੈ।




