ਜੰਮੂ-ਕਸ਼ਮੀਰ, 23 ਦਸੰਬਰ 2025: ਜੰਮੂ-ਕਸ਼ਮੀਰ ‘ਚ ਅੱ.ਤ.ਵਾ.ਦੀਆਂ ਦੀ ਘੁਸਪੈਠ ਦੇ ਖਦਸ਼ੇ ਵਿਚਾਲੇ ਸੁਰੱਖਿਆ ਏਜੰਸੀਆਂ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਸਰਹੱਦੀ ਖੇਤਰਾਂ ‘ਚ ਅੱ.ਤ.ਵਾ.ਦੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਲਈ ਇੱਕ ਸਾਂਝਾ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਇਹ ਸਰਚ ਆਪ੍ਰੇਸ਼ਨ ਸਰਹੱਦ ਦੇ ਨਾਲ ਲੱਗਦੇ 80 ਤੋਂ ਵੱਧ ਪਿੰਡਾਂ ‘ਚ ਕੀਤਾ ਜਾ ਰਿਹਾ ਹੈ।
ਅਧਿਕਾਰੀਆਂ ਦੇ ਮੁਤਾਬਕ ਖੁਫੀਆ ਜਾਣਕਾਰੀ ਤੋਂ ਸੰਕੇਤ ਮਿਲਿਆ ਹੈ ਕਿ ਅੱ.ਤ.ਵਾ.ਦੀ ਸੰਗਠਨ ਸੰਘਣੀ ਧੁੰਦ, ਠੰਡੇ ਮੌਸਮ ਅਤੇ ਮੁਸ਼ਕਲ ਇਲਾਕਿਆਂ ਦਾ ਫਾਇਦਾ ਉਠਾ ਕੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਇਹ ਵੱਡਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ।
ਰਿਪੋਰਟਾਂ ਦੇ ਅਨੁਸਾਰ, ਇਹ ਆਪ੍ਰੇਸ਼ਨ ਐਤਵਾਰ ਨੂੰ ਮਜਾਲਤਾ ਦੇ ਜੰਗਲਾਂ ‘ਚ ਇੱਕ ਘਰ ਤੋਂ ਖਾਣਾ ਲੈ ਕੇ ਨੇੜਲੇ ਜੰਗਲ ‘ਚ ਭੱਜਣ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਅੱ.ਤ.ਵਾ.ਦੀ ਸ਼ਾਮ 6:30 ਵਜੇ ਦੇ ਕਰੀਬ ਚੋਰੇ ਮੋਤੂ ਪਿੰਡ ‘ਚ ਮੰਗਤੂ ਰਾਮ ਦੇ ਘਰ ਗਏ ਸਨ। ਸੈਨਿਕ ਜੰਮੂ, ਸਾਂਬਾ, ਕਠੂਆ ਅਤੇ ਰਾਜੌਰੀ ਵਰਗੇ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹਿਆਂ ‘ਚ ਘਰ-ਘਰ ਤਲਾਸ਼ੀ ਲੈ ਰਹੇ ਹਨ।
ਪਿਛਲੇ ਮਹੀਨੇ, ਇੱਕ ਬੀਐਸਐਫ ਅਧਿਕਾਰੀ ਨੇ ਖੁਲਾਸਾ ਕੀਤਾ ਸੀ ਕਿ ਭਾਰਤ ਦੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਨੁਕਸਾਨ ਝੱਲਣ ਦੇ ਬਾਵਜੂਦ, ਪਾਕਿਸਤਾਨ ਨੇ ਇੱਕ ਵਾਰ ਫਿਰ ਜੰਮੂ ਖੇਤਰ ਦੇ ਉਲਟ ਲਗਭੱਗ 72 ਅੱ.ਤ.ਵਾ.ਦੀ ਲਾਂਚ ਪੈਡ ਸਰਗਰਮ ਕੀਤੇ ਹਨ। ਇਨ੍ਹਾਂ ‘ਚੋਂ 12 ਸਿਆਲਕੋਟ ਅਤੇ ਜ਼ਫਰਵਾਲ ਸੈਕਟਰਾਂ ‘ਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਹਨ ਅਤੇ ਲਗਭੱਗ 60 ਕੰਟਰੋਲ ਰੇਖਾ ਦੇ ਨੇੜੇ ਸਰਗਰਮ ਦੱਸੇ ਜਾ ਰਹੇ ਹਨ। ਇਸ ਤੋਂ ਬਾਅਦ, ਸਰਹੱਦ ‘ਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ।
Read More: ਮਹਿਬੂਬਾ ਮੁਫਤੀ ਦੀ ਭੈਣ ਦੇ ਅਗਵਾ ਮਾਮਲੇ ‘ਚ ਮੁਲਜ਼ਮ 35 ਸਾਲ ਬਾਅਦ ਗ੍ਰਿਫਤਾਰ




