July 4, 2024 9:39 pm
Heroin

ਕੌਮਾਂਤਰੀ ਸਰਹੱਦੀ ‘ਤੇ BSF ਤੇ ਲੋਪੋਕੇ ਪੁਲਿਸ ਵੱਲੋਂ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਹੈਰੋਇਨ ਬਰਾਮਦ

ਅੰਮ੍ਰਿਤਸਰ, 25 ਦਸੰਬਰ 2023: ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦੀ ਪਿੰਡ ਕੱਕੜ ਵਿਖੇ ਲੋਪੋਕੇ ਪੁਲਿਸ ਤੇ ਬੀ.ਐੱਸ.ਐੱਫ. ਵੱਲੋਂ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਇਕ ਪੈਕਟ ਹੈਰੋਇਨ (Heroin) ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ |

ਦੇਰ ਰਾਤ ਭਾਰਤ ਪਾਕਿਸਤਾਨ ਦੇ ਸਰਹੱਦੀ ਪਿੰਡ ਕੱਕੜ ਵਿਖੇ ਡਰੋਨ ਦੀ ਹਲਚਲ ਸੁਣਾਈ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਬੀ.ਓ.ਪੀ. 22 ਬਟਾਲੀਅਨ ਦੇ ਜਵਾਨ ਤੇ ਥਾਣਾ ਲੋਪੋਕੇ ਦੀ ਪੁਲਿਸ ਵੱਲੋਂ ਬੀ.ਐੱਸ.ਐੱਫ. ਵਲੋਂ ਪਿੰਡ ਨੂੰ ਘੇਰਾ ਪਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ | ਜਿਸ ਦੌਰਾਨ ਤਲਾਸ਼ੀ ਦੌਰਾਨ ਇਕ ਪੈਕਟ ਹੈਰੋਇਨ (Heroin) ਬਰਾਮਦ ਕੀਤਾ ਹੈ | ਥਾਣਾ ਲੋਪੋਕੇ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ