k kavita

BRS ਨੇ ਵਿਧਾਇਕ ਕੇ. ਕਵਿਤਾ ਨੂੰ ਪਾਰਟੀ ਤੋਂ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ

ਤੇਲੰਗਾਨਾ, 02 ਸਤੰਬਰ 2025: ਤੇਲੰਗਾਨਾ ਪਾਰਟੀ ਭਾਰਤ ਰਾਸ਼ਟਰ ਸਮਿਤੀ (BRS) ਨੇ ਆਪਣੇ ਐਮ.ਐਲ.ਸੀ ਅਤੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇ.ਸੀ.ਆਰ.) ਦੀ ਧੀ ਕੇ. ਕਵਿਤਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਬੀ.ਆਰ.ਐਸ. ਦਾ ਕਹਿਣਾ ਹੈ ਕਿ ਕਵਿਤਾ ਦਾ ਵਿਵਹਾਰ ਅਤੇ ਹਾਲ ਹੀ ਦੇ ਸਮੇਂ ‘ਚ ਉਸ ਦੀਆਂ ਗਤੀਵਿਧੀਆਂ ਪਾਰਟੀ ਦੇ ਹਿੱਤਾਂ ਦੇ ਵਿਰੁੱਧ ਰਹੀਆਂ ਹਨ।

ਉਸ ‘ਤੇ ‘ਪਾਰਟੀ ਵਿਰੋਧੀ ਗਤੀਵਿਧੀਆਂ’ ‘ਚ ਸ਼ਾਮਲ ਹੋਣ ਅਤੇ ਸੰਗਠਨ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਬੀ.ਆਰ.ਐਸ. ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਚੰਦਰਸ਼ੇਖਰ ਰਾਓ ਨੇ ਐਮ.ਐਲ.ਸੀ. ਕਵਿਤਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।

ਕਵਿਤਾ ਨੂੰ ਅਜਿਹੇ ਸਮੇਂ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ ਜਦੋਂ ਬੀ.ਆਰ.ਐਸ. ਪਹਿਲਾਂ ਹੀ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਆਪਣੀ ਬਰਖਾਸਤਗੀ ਤੋਂ ਇੱਕ ਦਿਨ ਪਹਿਲਾਂ, ਕਵਿਤਾ ਨੇ ਪਾਰਟੀ ਦੇ ਅੰਦਰ ਇੱਕ ਤੂਫਾਨ ਮਚਾ ਦਿੱਤਾ ਸੀ ਜਦੋਂ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ‘ਤੇ ਕੇ.ਸੀ.ਆਰ. ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਸੀ।

ਉਨ੍ਹਾਂ ਸੀਨੀਅਰ ਆਗੂ ਟੀ. ਹਰੀਸ਼ ਰਾਓ ਅਤੇ ਸਾਬਕਾ ਸੰਸਦ ਮੈਂਬਰ ਮੇਘਾ ਕ੍ਰਿਸ਼ਨਾ ਰੈਡੀ ‘ਤੇ ਆਪਣੇ ਪਿਤਾ ‘ਤੇ ‘ਭ੍ਰਿਸ਼ਟਾਚਾਰ ਦਾ ਨਿਸ਼ਾਨ ਲਗਾਉਣ’ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਹਰੀਸ਼ ਰਾਓ ਅਤੇ ਸੰਤੋਸ਼ ਕੁਮਾਰ ਨੇ ਉਸਨੂੰ ਹਾਸ਼ੀਏ ‘ਤੇ ਧੱਕਣ ਦੀ ਸਾਜ਼ਿਸ਼ ਰਚੀ ਸੀ।

22 ਅਗਸਤ ਨੂੰ ਜਦੋਂ ਕਵਿਤਾ ਵਿਦੇਸ਼ ‘ਚ ਸੀ, ਤਾਂ ਉਸਨੂੰ ਅਚਾਨਕ ਤੇਲੰਗਾਨਾ ਬੋਗੂ ਘਾਨੀ ਕਰਮਿਕਾ ਸੰਘਮ (TBGKS) ਦੇ ਆਨਰੇਰੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਨੇ ਇਸਨੂੰ ਇੱਕ ਸਾਜ਼ਿਸ਼ ਦੱਸਿਆ ਅਤੇ ਕਿਹਾ ਕਿ ਇਹ ਕਦਮ ਪੂਰੀ ਤਰ੍ਹਾਂ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਸੀ।

ਕਵਿਤਾ ਨੇ ਦੋਸ਼ ਲਗਾਇਆ ਸੀ ਕਿ TBGKS ਲਈ ਚੋਣ ਉਸਦੀ ਜਾਣਕਾਰੀ ਤੋਂ ਬਿਨਾਂ ਪਾਰਟੀ ਦਫਤਰ ‘ਚ ਹੋਈ ਸੀ ਅਤੇ ਇਹ ਕਿਰਤ ਕਾਨੂੰਨਾਂ ਦੀ ਉਲੰਘਣਾ ਵੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, ਮੈਨੂੰ ਸਿਰਫ ਪਾਰਟੀ ਦੇ ਅੰਦਰੂਨੀ ਕੰਮਕਾਜ ‘ਤੇ ਸਵਾਲ ਉਠਾਉਣ ਲਈ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਇਸਦੇ ਲਈ ਸਿੱਧੇ ਤੌਰ ‘ਤੇ ਪਾਰਟੀ ਦੇ ਕੁਝ ਲੋਕਾਂ ਨੂੰ ਦੋਸ਼ੀ ਠਹਿਰਾਇਆ।

Read More: Delhi Liquor Policy case: ਸੁਪਰੀਮ ਕੋਰਟ ਨੇ BRS ਆਗੂ ਕੇ ਕਵਿਤਾ ਨੂੰ ਦਿੱਤੀ ਜ਼ਮਾਨਤ

Scroll to Top