Kotha Prabhakar Reddy

ਤੇਲੰਗਾਨਾ ‘ਚ BRS ਦੇ ਸੰਸਦ ਮੈਂਬਰ ਕੋਥਾ ਪ੍ਰਭਾਕਰ ਰੈਡੀ ‘ਤੇ ਚਾਕੂ ਨਾਲ ਹਮਲਾ, ਭੀੜ ਨੇ ਹਮਲਾਵਰ ਕੀਤਾ ਕਾਬੂ

ਚੰਡੀਗੜ੍ਹ, 30 ਅਕਤੂਬਰ 2023: ਤੇਲੰਗਾਨਾ ਦੇ ਮੇਡਕ ਦੇ ਸੰਸਦ ਮੈਂਬਰ ਅਤੇ ਬੀਆਰਐਸ ਵਿਧਾਨ ਸਭਾ ਚੋਣ ਦੇ ਉਮੀਦਵਾਰ ਕੋਥਾ ਪ੍ਰਭਾਕਰ ਰੈਡੀ (Kotha Prabhakar Reddy) ‘ਤੇ ਸੋਮਵਾਰ ਨੂੰ ਚਾਕੂ ਨਾਲ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਚੋਣ ਪ੍ਰਚਾਰ ਲਈ ਸਿੱਧੀਪੇਟ ਦੇ ਸੁਰਾਮਪੱਲੀ ਪਿੰਡ ਪਹੁੰਚੇ ਸਨ।

ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਪ੍ਰਭਾਕਰ (Kotha Prabhakar Reddy) ਦੇ ਪੇਟ ਵਿੱਚ ਚਾਕੂ ਮਾਰਿਆ ਗਿਆ ਸੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਦੀ ਹਾਲਤ ਅਜੇ ਸਥਿਰ ਹੈ। ਉਸ ਨੂੰ ਹੈਦਰਾਬਾਦ ਵੀ ਸ਼ਿਫਟ ਕੀਤਾ ਜਾ ਸਕਦਾ ਹੈ। ਭੀੜ ਨੇ ਹਮਲਾਵਰ ਨੂੰ ਫੜ ਲਿਆ, ਉਸਦੀ ਕੁੱਟਮਾਰ ਕੀਤੀ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਤੇਲੰਗਾਨਾ ਦੇ ਰਾਜਪਾਲ ਨੇ ਡੀਜੀਪੀ ਨੂੰ ਚੋਣ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਕੋਥਾ ਪ੍ਰਭਾਕਰ ਹਮਲੇ ਤੋਂ ਬਾਅਦ ਕਾਰ ‘ਚ ਬੈਠਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੇ ਆਲੇ-ਦੁਆਲੇ ਵਰਕਰਾਂ ਦੀ ਭੀੜ ਦਿਖਾਈ ਦੇ ਰਹੀ ਹੈ। ਇਸ ਦੌਰਾਨ ਸਿੱਧੀਪੇਟ ਪੁਲਿਸ ਕਮਿਸ਼ਨਰ ਐਨ ਸ਼ਵੇਤਾ ਨੇ ਕਿਹਾ ਕਿ ਹਮਲਾਵਰ ਨੂੰ ਫੜ ਲਿਆ ਗਿਆ ਹੈ। ਉਸ ਦੀ ਪਛਾਣ ਅਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Scroll to Top