Jalandhar

ਚੰਡੀਗੜ੍ਹ ‘ਚ ਘਰੇਲੂ ਝਗੜੇ ਕਾਰਨ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕੀਤਾ ਕਤਲ

ਚੰਡੀਗੜ੍ਹ, 25 ਦਸੰਬਰ 2023: ਚੰਡੀਗੜ੍ਹ ਦੀ ਧਨਾਸ ਕਲੋਨੀ ਵਿੱਚ ਇੱਕ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ (murder) ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਵਾਸੀ ਧਨਾਸ ਵਜੋਂ ਹੋਈ ਹੈ। ਮਾਂ ਦੀ ਸ਼ਿਕਾਇਤ ’ਤੇ ਥਾਣਾ ਸਾਰੰਗਪੁਰ ਪੁਲਿਸ ਨੇ ਛੋਟੇ ਪੁੱਤਰ ਜਸਪਾਲ ਉਰਫ਼ ਭੂਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਰਾਤ ਸਮੇਂ ਉਹ ਆਪਣੇ ਛੋਟੇ ਭਰਾ ਨਾਲ ਘਰ ਬੈਠਾ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀਂਦੇ ਹੋਏ ਦੋਵਾਂ ਵਿਚਕਾਰ ਝਗੜਾ ਹੋ ਗਿਆ। ਅਮਰਜੀਤ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਮਾਂ ਨਾਲ ਦੁਰਵਿਵਹਾਰ ਕੀਤਾ। ਛੋਟੇ ਭਰਾ ਜਸਪਾਲ ਨੇ ਆਪਣੇ ਵੱਡੇ ਭਰਾ ਨੂੰ ਆਪਣੀ ਮਾਂ ਨੂੰ ਗਾਲ੍ਹਾਂ ਕੱਢਣ ਤੋਂ ਵਰਜਿਆ ਪਰ ਉਹ ਵਾਰ-ਵਾਰ ਆਪਣੀ ਮਾਂ ਨੂੰ ਗਾਲ੍ਹਾਂ ਕੱਢਣ ਲੱਗਾ। ਜਸਪਾਲ ਨੇ ਕੁਰਸੀ ਤੋਂ ਉਠ ਕੇ ਵੱਡੇ ਭਰਾ ਅਮਰਜੀਤ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਛੋਟੇ ਬੇਟੇ ਜਸਪਾਲ ਨੇ ਆਪਣੇ ਵੱਡੇ ਭਰਾ ਅਮਰਜੀਤ ਨੂੰ ਜ਼ੋਰਦਾਰ ਧੱਕਾ ਦਿੱਤਾ। ਸਿਰ ‘ਤੇ ਸੱਟ ਲੱਗਣ ਕਾਰਨ ਅਮਰਜੀਤ ਜ਼ਮੀਨ ‘ਤੇ ਡਿੱਗ ਗਿਆ ਅਤੇ ਉਸ ਦਾ ਖੂਨ ਵਹਿਣ ਲੱਗਾ।

ਸਿਰ ‘ਚੋਂ ਖੂਨ ਆਉਂਦਾ ਦੇਖ ਮਾਂ ਆਪਣੇ ਪੁੱਤਰ ਅਮਰਜੀਤ ਨੂੰ ਹਸਪਤਾਲ ਲੈ ਗਈ, ਪਰ ਅਮਰਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੰਗਪੁਰ ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ (murder) ਦਾ ਕੇਸ ਦਰਜ ਕਰ ਲਿਆ ਹੈ, ਪਰ ਮੁਲਜ਼ਮ ਜਾ ਕੇ ਹਸਪਤਾਲ ਦਾਖ਼ਲ ਹੋ ਗਿਆ।

Scroll to Top