ਮੁੰਬਈ, 08 ਅਕਤੂਬਰ 2025: ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅੱਜ ਸਵੇਰੇ ਦੋ ਦਿਨਾਂ ਦੌਰੇ ਲਈ ਮੁੰਬਈ ਪਹੁੰਚੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਦੌਰਾ ਹੈ। ਉਨ੍ਹਾਂ ਦੇ ਨਾਲ ਕਾਰੋਬਾਰ, ਸੱਭਿਆਚਾਰ ਅਤੇ ਹੋਰ ਖੇਤਰਾਂ ਦੇ 100 ਤੋਂ ਵੱਧ ਮੈਂਬਰਾਂ ਦਾ ਵਫ਼ਦ ਹੈ, ਜਿਸ ‘ਚ ਆਈਟੀ ਅਤੇ ਆਟੋਮੋਬਾਈਲ ਸਮੇਤ ਵੱਖ-ਵੱਖ ਖੇਤਰਾਂ ਦੇ ਕਾਰੋਬਾਰੀ ਆਗੂ ਸ਼ਾਮਲ ਹਨ।
ਹਾਲ ਹੀ ‘ਚ ਦਸਤਖਤ ਕੀਤੇ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ (ਐਫਟੀਏ) ਤੋਂ ਬਾਅਦ ਦੁਵੱਲੇ ਵਪਾਰਕ ਸਬੰਧਾਂ ਨੂੰ ਅੱਗੇ ਵਧਾਉਣ ਲਈ ਇਸ ਦੌਰੇ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ ਅਗਸਤ ‘ਚ ਯੂਕੇ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਸਟਾਰਮਰ ਨਾਲ ਐਫਟੀਏ ‘ਤੇ ਦਸਤਖਤ ਕੀਤੇ ਸਨ।
ਸਟਾਰਮਰ ‘ਵਿਜ਼ਨ 2030’ ਦੇ ਤਹਿਤ ਸਾਂਝੇਦਾਰੀ ਦੇ ਵਿਕਾਸ ‘ਤੇ ਚਰਚਾ ਕਰਨ ਲਈ 9 ਅਕਤੂਬਰ ਨੂੰ ਮੁੰਬਈ ‘ਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਸਮਝੌਤੇ ਦਾ ਉਦੇਸ਼ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 120 ਬਿਲੀਅਨ ਡਾਲਰ ਕਰਨਾ ਹੈ। ਐਫਟੀਏ ਯੂਕੇ ‘ਚ ਭਾਰਤੀ ਉਤਪਾਦਾਂ ਜਿਵੇਂ ਕਿ ਟੈਕਸਟਾਈਲ, ਚਮੜਾ ਅਤੇ ਖੇਤੀਬਾੜੀ ਉਤਪਾਦਾਂ ਦੀ ਵਿਕਰੀ ਦੀ ਸਹੂਲਤ ਦੇਵੇਗਾ।
ਮੁੰਬਈ ਪਹੁੰਚਣ ਤੋਂ ਪਹਿਲਾਂ, ਸਟਾਰਮਰ ਨੇ ਵਫ਼ਦ ਦਾ ਇੱਕ ਵਿਲੱਖਣ ਤਰੀਕੇ ਨਾਲ ਸਵਾਗਤ ਕੀਤਾ। ਉਹ ਖੁਦ ਕਾਕਪਿਟ ‘ਚ ਦਾਖਲ ਹੋਇਆ ਅਤੇ ਐਲਾਨ ਕੀਤਾ, “ਇਹ ਤੁਹਾਡਾ ਪ੍ਰਧਾਨ ਮੰਤਰੀ ਬੋਲ ਰਿਹਾ ਹੈ। ਇਹ ਕੋਈ ਆਮ ਉਡਾਣ ਨਹੀਂ ਹੈ, ਸਗੋਂ ਬ੍ਰਿਟੇਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਪਾਰ ਮਿਸ਼ਨ ਹੈ, ਜੋ ਭਾਰਤ ਨਾਲ ਨਵੇਂ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਰਵਾਇਆ ਹੈ।”
Read More: PM ਮੋਦੀ ਨੇ ਵਲਾਦੀਮੀਰ ਪੁਤਿਨ ਉਨ੍ਹਾਂ ਦੇ ਜਨਮਦਿਨ ‘ਤੇ ਦਿੱਤੀ ਵਧਾਈ