July 7, 2024 5:09 pm
Pathankot

ਪਾਣੀ ‘ਚ ਰੁੜ੍ਹਿਆ ਪੁੱਲ, ਪਠਾਨਕੋਟ ‘ਚ ਜੰਮੂ ਨੈਸ਼ਨਲ ਹਾਈਵੇ ‘ਤੇ ਲੱਗਾ ਲੰਮਾ ਜਾਮ

ਪਠਾਨਕੋਟ, 28 ਜੁਲਾਈ 2023: ਪਠਾਨਕੋਟ (Pathankot) ਜੰਮੂ ਨੈਸ਼ਨਲ ਹਾਈਵੇ-44 ‘ਤੇ ਲੰਮਾ ਜਾਮ ਦੇਖਣ ਨੂੰ ਮਿਲ ਰਿਹਾ ਹੈ । ਪਠਾਨਕੋਟ ‘ਚ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਜੰਮੂ-ਕਸ਼ਮੀਰ ਦੇ ਚੜਵਾਲ ਵਿਖੇ ਭਾਰੀ ਮੀਂਹ ਕਾਰਨ ਸੜਕ ‘ਤੇ ਬਣਿਆ ਪੁੱਲ ਪਾਣੀ ਵਿੱਚ ਵਹਿ ਗਿਆ | ਇਸਦੇ ਨਾਲ ਹੀ ਜੰਮੂ ਜਾਣ ਵਾਲੇ ਵਾਹਨਾਂ ਨੂੰ ਬਦਲਵਾਂ ਰਸਤਾ ਅਪਨਾਉਣ ਲਈ ਕਿਹਾ ਗਿਆ ਹੈ | ਜੰਮੂ-ਕਸ਼ਮੀਰ ‘ਚ ਲਗਾਤਾਰ ਹੋ ਰਹੀ ਭਾਰੀ ਮੀਂਹ ਪੈ ਰਿਹਾ ਹੈ |

ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ‘ਤੇ ਲੱਗੇ ਭਾਰੀ ਜਾਮ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਾਮ ‘ਚ ਫਸੇ ਹੋਏ ਹਨ। ਪਿਛਲੇ 2 ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ।