Vigilance Bureau

Bribe: ਵਿਜੀਲੈਂਸ ਬਿਊਰੋ ਨੇ 1.30 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਦੋ ਆਡੀਟਰ ਗ੍ਰਿਫਤਾਰ

ਚੰਡੀਗੜ੍ਹ, 24 ਅਗਸਤ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ 1 ਲੱਖ 30 ਹਜ਼ਾਰ ਦੀ ਰਿਸ਼ਵਤ ਲੈਂਦੇ ਦੋ ਆਡੀਟਰਾਂ ਨੂੰ ਗ੍ਰਿਫਤਾਰ ਕੀਤਾ ਹੈ | ਗ੍ਰਿਫਤਾਰ ਆਡੀਟਰਾਂ ਜਗਜੀਤ ਸਿੰਘ ਅਤੇ ਅਮਿਤ ਫਿਰੋਜ਼ਪੁਰ ਵਿਖੇ ਤਾਇਨਾਤ ਸਨ | ਵਿਜੀਲੈਂਸ ਨੇ ਇਹ ਕਾਰਵਾਈ ਗ੍ਰਿਫਤਾਰੀ ਫਿਰੋਜ਼ਪੁਰ ਛਾਉਣੀ ‘ਚ 17ਵੀਂ ਰਾਜਪੂਤ ਰੈਜੀਮੈਂਟ ‘ਚ ਤਾਇਨਾਤ ਫੌਜ ਦੇ ਨਾਇਬ ਸੂਬੇਦਾਰ ਸਤਿਆ ਪ੍ਰਕਾਸ਼ (ਨੰਬਰ JC4829875Y) ਦੀ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਹੈ |

ਇਸ ਸੰਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ (Vigilance Bureau) ਨੂੰ ਦੱਸਿਆ ਕਿ ਇਨ੍ਹਾਂ ਆਡੀਟਰਾਂ ਨੂੰ ਉਨ੍ਹਾਂ ਦੇ ਵਿਭਾਗ ਨੇ ਸਾਲ 2023-2024 ਲਈ ਉਸਦੀ ਯੂਨਿਟ ਦੇ ਰਿਕਾਰਡ ਦਾ ਆਡਿਟ ਕਰਨ ਦੀ ਡਿਊਟੀ ਲਗਾਈ ਹੈ, ਪਰ ਉਕਤ ਆਡੀਟਰਾਂ ਨੇ ਪਿਛਲੇ ਸਾਲ ਦੇ ਆਡਿਟ ਇਤਰਾਜ਼ਾਂ ਨੂੰ ਠੀਕ ਕਰਨ ਤੇ ਇਸ ਸਾਲ ਦੇ ਆਡਿਟ ਦੀ ਮਨਜ਼ੂਰੀ ਦੇਣ ਲਈ 1 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਗੱਲਬਾਤ ਨੂੰ ਆਪਣੇ ਮੋਬਾਇਲ ‘ਤੇ ਰਿਕਾਰਡ ਕਰ ਲਈ ਹੈ।

ਇਸਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਫਿਰੋਜ਼ਪੁਰ ਰੇਂਜ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹ ਮੌਜੂਦਗੀ ‘ਚ ਗ੍ਰਿਫਤਾਰ ਕਰ ਲਿਆ। ਉਕਤ ਦੋ ਆਡੀਟਰਾਂ ਖ਼ਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।

Scroll to Top