7 ਅਪ੍ਰੈਲ 2026: ਏਅਰ ਇੰਡੀਆ (air india) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਕੈਂਪਬੈਲ ਵਿਲਸਨ ਨੇ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਨੇ ਨਵੇਂ ਸੀ.ਈ.ਓ. ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ, ਵਿਲਸਨ ਸਤੰਬਰ ਵਿੱਚ ਆਪਣਾ ਅਹੁਦਾ ਛੱਡ ਸਕਦੇ ਹਨ। ਪਿਛਲੇ ਹਫ਼ਤੇ ਹੋਈ ਕੰਪਨੀ ਦੀ ਬੋਰਡ ਮੀਟਿੰਗ ਵਿੱਚ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਸੀ। ਵਿਲਸਨ ਨੂੰ 2022 ਵਿੱਚ ਏਅਰ ਇੰਡੀਆ ਦਾ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ (ਐਮ.ਡੀ.) ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਇਕਰਾਰਨਾਮਾ ਪੰਜ ਸਾਲਾਂ ਲਈ ਸੀ, ਜੁਲਾਈ 2027 ਤੱਕ।
ਰਿਪੋਰਟਾਂ ਅਨੁਸਾਰ, ਅਹਿਮਦਾਬਾਦ ਜਹਾਜ਼ ਹਾਦਸੇ ਦੀ ਅੰਤਿਮ ਜਾਂਚ ਰਿਪੋਰਟ ਜਾਰੀ ਹੋਣ ਤੋਂ ਬਾਅਦ ਏਅਰਲਾਈਨ ਇੱਕ ਨਵੇਂ ਸੀ.ਈ.ਓ. ਦੀ ਨਿਯੁਕਤੀ ਕਰੇਗੀ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਨੇ 12 ਜੁਲਾਈ, 2025 ਨੂੰ ਹਾਦਸੇ ਬਾਰੇ ਆਪਣੀ ਮੁੱਢਲੀ ਰਿਪੋਰਟ ਜਾਰੀ ਕੀਤੀ। ਅੰਤਿਮ ਰਿਪੋਰਟ ਜੂਨ 2026 ਵਿੱਚ ਆਉਣ ਦੀ ਉਮੀਦ ਹੈ।
Read More: Air India: ਏਅਰ ਇੰਡੀਆ ਬਾਰੇ ਇੱਕ ਹੋਰ ਚਿੰਤਾਜਨਕ ਖ਼ਬਰ, ਲੰਡਨ ਜਾ ਰਹੀ ਉਡਾਣ ‘ਚ ਖ਼ਰਾਬੀ




