flights

Breaking: 30 ਤੋਂ ਜ਼ਿਆਦਾ ਹਵਾਈ ਜਹਾਜ਼ਾਂ ਨੂੰ ਮਿਲੀ ਧਮਕੀ, ਸੁਰੱਖਿਆ ਏਜੰਸੀਆਂ ਚੌਕਸ

ਚੰਡੀਗੜ੍ਹ 26 ਅਕਤੂਬਰ 2024: ਦੇਸ਼ ਭਰ ‘ਚ ਯਾਤਰੀ ਹਵਾਈ ਜਹਾਜ਼ਾਂ (flights) ‘ਤੇ ਬੰ.ਬ ਦੀ ਧਮਕੀ ਮਿਲਣ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ 30 ਤੋਂ ਜ਼ਿਆਦਾ ਹਵਾਈ ਜਹਾਜ਼ਾਂ ਨੂੰ ਬੰ.ਬ ਨਾਲ ਉਡਾਉਣ ਦੀ ਧਮਕੀ ਦੀ ਖ਼ਬਰ ਹੈ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਸੁਰੱਖਿਆ ਪ੍ਰੋਟੋਕੋਲ ਅਨੁਸਾਰ ਜਹਾਜ਼ਾਂ ਦੀ ਜਾਂਚ ਕੀਤੀ ਗਈ। ਦੱਸਿਆ ਜਾਂਦਾ ਹੈ ਕਿ 13 ਦਿਨਾਂ ‘ਚ 300 ਤੋਂ ਵੱਧ ਉਡਾਣਾਂ ਨੂੰ ਬੰ.ਬ ਦੀ ਧਮਕੀ ਮਿਲੀ ਹੈ। ਹਾਲਾਂਕਿ, ਸਾਰੀਆਂ ਧਮਕੀਆਂ ਫਰਜ਼ੀ ਪਾਈਆਂ ਗਈਆਂ ਸਨ।

ਅੱਜ ਇੰਡੀਗੋ, ਏਅਰ ਇੰਡੀਆ ਅਤੇ ਵਿਸਤਾਰਾ ਦੀਆਂ 11-11 ਉਡਾਣਾਂ (flights) ਨੂੰ ਧਮਕੀਆਂ ਮਿਲੀਆਂ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਸਾਡੀਆਂ ਕਈ ਉਡਾਣਾਂ ਨੂੰ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਮਿਲੀਆਂ। ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ। ਇਸਦੇ ਨਾਲ ਹੀ, ਸੁਰੱਖਿਆ ਪ੍ਰਕਿਰਿਆਵਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ ਹੈ ।

ਗੁਜਰਾਤ ਦੇ ਰਾਜਕੋਟ ਸ਼ਹਿਰ ਦੇ 10 ਹੋਟਲਾਂ ਨੂੰ ਸ਼ਨੀਵਾਰ ਨੂੰ ਬੰ.ਬ ਦੀ ਧਮਕੀ ਵਾਲੀ ਈਮੇਲ ਮਿਲੀ, ਜੋ ਕਿ ਬਾਅਦ ‘ਚ ਝੂਠਾ ਸਾਬਤ ਹੋਈ । ਪੁਲਿਸ ਮੁਤਾਬਕ ਇਹ ਈਮੇਲ ਰਾਤ ਕਰੀਬ 12.45 ਵਜੇ ਆਈ, ਜਿਸ ਤੋਂ ਬਾਅਦ ਪੁਲਿਸ ਨੇ ਬੰ.ਬ ਨਿਰੋਧਕ ਦਸਤੇ ਨਾਲ ਮਿਲ ਕੇ ਇਨ੍ਹਾਂ ਹੋਟਲਾਂ ਦੀ ਪੂਰੀ ਤਲਾਸ਼ੀ ਲਈ, ਹਾਲਾਂਕਿ ਕਰੀਬ ਪੰਜ ਘੰਟੇ ਦੀ ਤਲਾਸ਼ੀ ਤੋਂ ਬਾਅਦ ਵੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।

Scroll to Top