ਚੰਡੀਗੜ੍ਹ, 10 ਅਗਸਤ 2024: ਬ੍ਰਾਜ਼ੀਲ (Brazil) ਦੇ ਸਾਓ ਪਾਓਲੋ ਸੂਬੇ ਦੇ ਵਿਨਹੇਡੋ ਸ਼ਹਿਰ ‘ਚ ਇੱਕ ਯਾਤਰੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ | ਬ੍ਰਾਜ਼ੀਲ ਦੀ ਏਅਰਲਾਈਨ ਵੋਏਪਾਸ ਮੁਤਾਬਕ ਹਾਦਸੇ ‘ਚ 61 ਜਣਿਆਂ ਦੀ ਜਾਨ ਚਲੀ ਗਈ ਹੈ | ਏਅਰਲਾਈਨ ਨੇ ਪੁਸ਼ਟੀ ਕੀਤੀ ਹੈ ਖ਼ਬਰ ਲਿਖੇ ਜਾਣ ਤੱਕ ਲਾਸ਼ਾਂ ਦੀ ਸ਼ਨਾਖਤ ਸਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਸੀ। ਹਾਦਸੇ ਤੋਂ ਪਹਿਲਾਂ ਜਹਾਜ਼ ਦੇ ਅਗਲੇ ਹਿੱਸੇ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਹਾਜ਼ ਦੇ ਬਲੈਕ ਬਾਕਸ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਨਵਰੀ 19, 2025 2:32 ਬਾਃ ਦੁਃ