sports

ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਲੜਕੇ ਅਤੇ ਲੜਕੀਆਂ ਦੇ ਕੁਸ਼ਤੀ ਖੇਡ ਦੇ ਹੋਏ ਮੁਕਾਬਲੇ

ਜਲਾਲਾਬਾਦ, ਫਾਜ਼ਿਲਕਾ, 27 ਅਪ੍ਰੈਲ 2024: ਨਸ਼ਿਆ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂੰ ਦੁੱਗਲ ਦੀਆਂ ਹਦਾਇਤਾਂ ‘ਤੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਬੀਤੇ ਦਿਨੀ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ (Jalalabad) ਵਿਖੇ ਲੜਕੇ ਅਤੇ ਲੜਕੀਆਂ ਦੇ ਕੁਸ਼ਤੀ ਖੇਡ ਦੇ ਮੁਕਾਬਲੇ (sports competition) ਕਰਵਾਏ ਗਏ।ਇਹ ਜਾਣਕਾਰੀ ਜਿਲ੍ਹਾ ਖੇਡ ਅਫਸਰ ਫਾਜ਼ਿਲਕਾ ਗੁਰਪ੍ਰੀਤ ਸਿੰਘ ਬਾਜਵਾ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ  (sports competition) ਵਿੱਚ ਲੜਕਿਆਂ ਦੇ ਭਾਰ ਵਰਗ ਵਿੱਚ ਅੰਡਰ 57 ਕਿੱਲੋ, ਅੰਡਰ 61 ਕਿੱਲੋ ਅਤੇ ਅੰਡਰ 70 ਕਿਲੋ ਭਾਰ ਵਰਗ ਵਾਲੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ 50 ਕਿਲੋ, ਅੰਡਰ 53 ਕਿੱਲੋ ਅਤੇ ਅੰਡਰ 55 ਕਿੱਲੋ ਵਾਲੀਆਂ ਖਿਡਾਰਨਾਂ ਨੇ ਭਾਗ ਲਿਆ। ਲੜਕਿਆਂ ਵਿੱਚ ਜੇਤੂ ਖਿਡਾਰੀਆਂ ਦੇ 57 ਕਿਲੋ ਭਾਰ ਵਰਗ ਵਿੱਚ ਸਿਕੰਦਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, 61 ਕਿਲੋ ਭਾਰ ਵਰਗ ਵਿੱਚ ਆਕਾਸ਼ਦੀਪ ਨੇ ਅਤੇ 71 ਕਿਲੋ ਭਾਰ ਵਰਗ ਅਮਨਦੀਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਲੜਕਿਆਂ ਵਿੱਚ ਜੇਤੂ ਖਿਡਾਰੀਆਂ ਦੇ 50 ਕਿਲੋ ਭਾਰ ਵਰਗ ਵਿੱਚ ਮੁਸਕਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, 53 ਕਿਲੋ ਭਾਰ ਵਰਗ ਵਿੱਚ ਸੰਦੀਪ ਨੇ ਅਤੇ 55 ਕਿਲੋ ਭਾਰ ਵਰਗ ਮਹਿਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾਂ ਕੋਚ ਸਾਹਿਬਾਨ ਵੱਲੋਂ ਖਿਡਾਰੀਆਂ ਨੂੰ ਖੇਡਾਂ ਨਾਂਲ ਵੱਧ ਤੋਂ ਵੱਧ ਜੁੜਨ ਅਤੇ ਖੇਡਾਂ ਵੱਲ ਰੁਝਾਨ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨੌਜਵਾਨਾਂ ਨੂੰ ਇਹਨ੍ਹਾਂ ਨਸ਼ਿਆਂ ਦੀ ਬੁਰੀ ਆਦਤਾਂ ਤੋਂ ਬਚਾਇਆ ਜਾ ਸਕੇ।

Scroll to Top