ਚੰਡੀਗੜ੍ਹ, 15 ਜੁਲਾਈ 2024: ਮਰਹੂਮ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਦੋਵੇਂ ਲੜਕਿਆਂ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ | ਮਿਲੀ ਜਾਣਕਾਰੀ ਮੁਤਾਬਕ ਦੋਵੇਂ ‘ਤੇ ਇਕ ਵਪਾਰੀ ਕੋਲੋਂ 6 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਲੱਗੇ ਹਨ | ਵਪਾਰੀ ਕਮਲ ਕੰਤ ਨਾਮਕ ਅੰਮ੍ਰਿਤਸਰ ‘ਚ ਆਨਲਾਈਨ ਮੋਬਾਈਲ ਖਰੀਦਣ ਤੇ ਵੇਚਣ ਦਾ ਕੰਮ ਕਰਦਾ ਹੈ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |