ਚੰਡੀਗੜ੍ਹ 01 ਮਾਰਚ 2022: ਦਿੱਲੀ ‘ਚ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸ ਵਿਵਸਥਾ ਖ਼ਤਮ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੀਆਂ ਕਲਾਸਾਂ ਹੁਣ ਆਫਲਾਈਨ ਕਾਲਸਾਂ ਹੀ ਲੱਗਣਗੀਆਂ। ਇਸ ਸਬੰਧੀ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਮੰਗਲਵਾਰ ਨੂੰ ਇਸ ਹੁਕਮ ਜਾਰੀ ਕੀਤੇ ਹਨ। ਦਿੱਲੀ ਦੇ ਸਾਰੇ ਸਕੂਲਾਂ ਉੱਤੇ ਇਹ ਹੁਕਮ ਲਾਗੂ ਹੋਣਗੇ। ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਕਲਾਸ ਅਤੇ ਪੇਪਰ ਦੋਵੇਂ ਹੀ ਆਫਲਾਈਨ ਹੋਣਗੇ। ਇਸ ਸਬੰਧੀ ਹੁਣ ਮਾਪਿਆਂ ਦੀ ਆਗਿਆਂ ਦੀ ਵੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਕਲਾਸ ਨਰਸਰੀ ਤੋਂ 9ਵੀਂ ਤੱਕ ਤੇ 11ਵੀਂ ਕਲਾਸ ਲਈ ਆਨਲਾਈਨ ਕਲਾਸ ਅਤੇ ਆਫਲਾਈਨ ਕਲਾਸ ਦੋਵੇਂ 31 ਮਾਰਚ ਤੱਕ ਚਲਦੀਆਂ ਰਹਿਣਗੀਆਂ, ਹਾਲਾਂਕਿ 1 ਅਪ੍ਰੈਲ ਤੋਂ ਵੀ ਸਿਰਫ ਆਫਲਾਈਨ ਚੱਲੇਗੀ।
ਫਰਵਰੀ 22, 2025 10:19 ਬਾਃ ਦੁਃ