July 5, 2024 8:24 pm
ਕਾਬੁਲ 'ਚ ਬੰਬ ਧਮਾਕੇ

ਅਫ਼ਗਾਨਿਸਤਾਨ ਤਾਲਿਬਾਨ ਮਾਮਲਾ :ਕਾਬੁਲ ‘ਚ ਬੰਬ ਧਮਾਕੇ ਦੌਰਾਨ 15 ਅਮਰੀਕੀ ਸੈਨਿਕਾਂ ਸਮੇਤ 85 ਲੋਕਾਂ ਦੀ ਮੌਤ ,ISIS ਨੇ ਹਮਲੇ ਦੀ ਲਈ ਜਿੰਮੇਵਾਰੀ

ਚੰਡੀਗੜ੍ਹ ,27 ਅਗਸਤ 2021: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਵੀਰਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕਿਆਂ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਾਬੁਲ ‘ਚ ਬੰਬ ਧਮਾਕੇ ਦੌਰਾਨ 80 ਲੋਕ ਅਤੇ ਘੱਟੋ ਘੱਟ 15 ਅਮਰੀਕੀ ਸੈਨਿਕ ਮਾਰੇ ਗਏ ਹਨ।

ਕਾਬੁਲ ਹਵਾਈ ਅੱਡੇ ‘ਤੇ ਵੀਰਵਾਰ ਨੂੰ ਦੋ ਬੰਬ ਧਮਾਕਿਆਂ ਤੋਂ ਬਾਅਦ, ਸਮਾਚਾਰ ਏਜੰਸੀ ਏਐਫਪੀ ਨੇ ਤੀਜੇ ਧਮਾਕੇ ਦੀ ਖ਼ਬਰ ਦਿੱਤੀ। ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕਾਬੁਲ ਵਿੱਚ ਹੋਰ ਧਮਾਕੇ ਹੋ ਸਕਦੇ ਹਨ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਨੇ ਆਪਣੇ ਦਾਅਵੇ ਵਿੱਚ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

ਇਹ ਵੀ ਪੜੋ :ਅਫ਼ਗਾਨਿਸਤਾਨ ਦੇ ਨਾਗਰਿਕ ਹੁਣ ਸਿਰਫ ਈ-ਵੀਜ਼ਾ ‘ਤੇ ਭਾਰਤ ਆ ਸਕਦੇ ਹਨ

ਇਹ ਧਮਾਕਾ ਉਸ ਸਮੇਂ ਹੋਇਆ ਹੈ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ ਅਤੇ ਹਜ਼ਾਰਾਂ ਅਫ਼ਗਾਨ ਲੋਕ ਦੇਸ਼ ਛੱਡਣ ਦੀ ਕੋਸ਼ਿਸ਼ ‘ਚ ਪਿਛਲੇ ਕਈ ਦਿਨਾਂ ਤੋਂ ਹਵਾਈ ਅੱਡੇ’ ਤੇ ਇਕੱਠੇ ਹੋਏ ਹਨ। ਪੱਛਮੀ ਦੇਸ਼ਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਵੱਡੇ ਪੱਧਰ ‘ਤੇ ਨਿਕਾਸੀ ਮੁਹਿੰਮ ਦੇ ਦੌਰਾਨ ਹਮਲੇ ਦਾ ਡਰ ਸੀ। ਕਈ ਦੇਸ਼ਾਂ ਨੇ ਲੋਕਾਂ ਨੂੰ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਅਪੀਲ ਕਰ ਦਿੱਤੀ ਸੀ |

ਕਾਬੁਲ ਦੇ ਸਿਹਤ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਕਿ 60 ਨਾਗਰਿਕ ਮਾਰੇ ਗਏ ਹਨ। ਇਸ ਦੌਰਾਨ, ਅਫ਼ਗਾਨ ਪੱਤਰਕਾਰਾਂ ਦੁਆਰਾ ਸ਼ੂਟ ਕੀਤੇ ਗਏ ਵੀਡੀਓ ਵਿੱਚ ਹਵਾਈ ਅੱਡੇ ਦੇ ਕਿਨਾਰੇ ਇੱਕ ਨਹਿਰ ਦੇ ਦੁਆਲੇ ਦਰਜਨਾਂ ਲਾਸ਼ਾਂ ਪਈਆਂ ਦਿਖਾਈ ਦਿੰਦਿਆਂ ਹਨ |ਉਸੇ ਸਮੇਂ, ਆਈਐਸਆਈਐਸ ਨੇ ਕਿਹਾ ਕਿ ਇਸ ਆਤਮਘਾਤੀ ਹਮਲਾਵਰ ਨੇ “ਅਮਰੀਕੀ ਫੌਜ ਦੇ ਸਮਰਥਕਾਂ” ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਹਮਲੇ ਦੇ ਪਿੱਛੇ ਆਈਐਸਆਈਐਸ ਦਾ ਹੱਥ ਸੀ।

ਇਹ ਵੀ ਪੜੋ : ਤਾਲਿਬਾਨ ਦੀ ਪਹਿਲੀ ਪ੍ਰੈਸ ਕਾਨਫਰੰਸ, ਕਿਹੜੀਆਂ ਰਹੀਆਂ ਖਾਸ ਗੱਲਾਂ

ਕਿਹਾ ਜਾ ਰਿਹਾ ਹੈ ਕਿ ਇਹ ਦੂਜੀ ਵਾਰ ਹੈ ਕਿ ਅਮਰੀਕਾ ਦੇ ਵਿੱਚ ਏਨੇ ਅਮਰੀਕੀ ਸੈਨਿਕਾਂ ਦੀ ਮੌਤ ਹੋਈ ਹੈ ਇਸ ਤੋਂ ਪਹਿਲਾ ਸਾਲ 2011 ਅਗਸਤ ਮਹੀਨੇ ਅਫ਼ਗਾਨਿਸਤਾਨ ‘ਚ ਹੈਲੀਕਪਟਰ ਨੂੰ ਨਿਸ਼ਾਨਾਂ ਬਣਾਇਆ ਗਿਆ ਸੀ ਜਦ 30 ਅਮਰੀਕੀ ਸੈਨਿਕਾਂ ਦੀ ਮੌਤ ਹੋਈ ਸੀ