Islamabad bomb blast

ਪਾਕਿਸਤਾਨ ‘ਚ ਨਮਾਜ਼ ਦੌਰਾਨ ਇੱਕ ਸ਼ੀਆ ਮਸਜਿਦ ‘ਚ ਬੰ.ਬ ਧ.ਮਾ.ਕਾ, 69 ਜਣਿਆਂ ਦੀ ਮੌ.ਤ

ਪਾਕਿਸਤਾਨ, 06 ਫਰਵਰੀ 2026: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਸ਼ੀਆ ਮਸਜਿਦ (ਇਮਾਮਬਾੜਾ) ‘ਚ ਇੱਕ ਆਤਮਘਾਤੀ ਬੰਬ ਧਮਾਕਾ ਹੋਇਆ। ਪਾਕਿਸਤਾਨੀ ਅਖ਼ਬਾਰ ਟਾਈਮਜ਼ ਆਫ਼ ਇਸਲਾਮਾਬਾਦ ਦੇ ਮੁਤਾਬਕ ਹਮਲੇ ‘ਚ 69 ਜਣੇ ਮਾਰੇ ਗਏ ਅਤੇ 169 ਜ਼ਖਮੀ ਹੋਏ।

ਪੁਲਿਸ ਅਤੇ ਬਚਾਅ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਤੇ ਪੌਲੀਕਲੀਨਿਕ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲਾਂ ‘ਚ ਲਿਜਾਇਆ ਜਾ ਰਿਹਾ ਹੈ।

ਧਮਾਕੇ ਤੋਂ ਬਾਅਦ, ਇਸਲਾਮਾਬਾਦ ਪੁਲਿਸ ਮੁਖੀ ਨੇ ਸ਼ਹਿਰ ਭਰ ‘ਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।

Read More: India-US Trade: ਅਮਰੀਕਾ ਨੇ ਨਵੇਂ ਵਪਾਰ ਸਮਝੌਤੇ ਤਹਿਤ ਭਾਰਤੀ ਵਸਤੂਆਂ ‘ਤੇ ਟੈਰਿਫ ਘਟਾਇਆ

ਵਿਦੇਸ਼

Scroll to Top