Badshah receives death threats

ਬਾਲੀਵੁੱਡ ਰੈਪਰ ਬਾਦਸ਼ਾਹ ਨੂੰ ਜਾਨੋਂ ਮਾ.ਰ.ਨ ਦੀਆਂ ਮਿਲੀਆਂ ਧਮਕੀਆਂ

15 ਮਾਰਚ 2026: ਹਰਿਆਣਾ ਦੇ ਪਾਣੀਪਤ ‘ਚ ਇੱਕ ਮਨੀ ਐਕਸਚੇਂਜ ਸੈਂਟਰ ‘ਚ ਹੋਈ ਗੋਲੀਬਾਰੀ ਤੋਂ ਬਾਅਦ, ਮਸ਼ਹੂਰ ਬਾਲੀਵੁੱਡ ਰੈਪਰ ਬਾਦਸ਼ਾਹ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਪੋਸਟ ‘ਚ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਗਈ ਹੈ, ਜਿਸ ‘ਚ ਬਾਦਸ਼ਾਹ ਨੂੰ ਖੁੱਲ੍ਹੇਆਮ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਵਾਰ, ਨਿਸ਼ਾਨਾ ਉਸਦਾ ਕਲੱਬ ਨਹੀਂ, ਸਗੋਂ ਬਾਦਸ਼ਾਹ ਖੁਦ ਹੋਵੇਗਾ।

ਰਿਪੋਰਟਾਂ ਦੇ ਮੁਤਾਬਕ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸ਼ਨੀਵਾਰ ਦੁਪਹਿਰ 3:15 ਵਜੇ ਦੇ ਕਰੀਬ ਹਰਿਆਣਾ ਦੇ ਪਾਣੀਪਤ ‘ਚ ਅਸੰਧ ਰੋਡ ‘ਤੇ “ਹਸਤ ਫਾਰੇਕਸ ਪ੍ਰਾਈਵੇਟ ਲਿਮਟਿਡ” ਨਾਮਕ ਇੱਕ ਮਨੀ ਐਕਸਚੇਂਜ ਸੈਂਟਰ ‘ਤੇ ਗੋਲੀਬਾਰੀ ਕੀਤੀ। ਹਮਲਾਵਰਾਂ ਨੇ ਲਗਭਗ ਸੱਤ ਗੋਲੀਆਂ ਚਲਾਈਆਂ, ਦੁਕਾਨ ਦੀਆਂ ਖਿੜਕੀਆਂ ‘ਤੇ ਲੱਗੀਆਂ ਅਤੇ ਸ਼ੀਸ਼ੇ ਨੂੰ ਤੋੜ ਦਿੱਤਾ। ਉਸ ਸਮੇਂ ਮੌਜੂਦ ਕਰਮਚਾਰੀ ਹਰੀਸ਼ ਅਤੇ ਪ੍ਰੀਤੀ ਆਪਣੀ ਜਾਨ ਬਚਾਉਣ ਲਈ ਕਾਊਂਟਰ ਦੇ ਪਿੱਛੇ ਲੁਕ ਗਏ।

ਗੋਲੀਬਾਰੀ ਤੋਂ ਬਾਅਦ, ਸੋਸ਼ਲ ਮੀਡੀਆ ‘ਤੇ ਰਣਦੀਪ ਮਲਿਕ ਅਤੇ ਅਨਿਲ ਪੰਡਿਤ ਦੇ ਨਾਮ ‘ਤੇ ਇੱਕ ਪੋਸਟ ਆਈ। ਪੋਸਟ ‘ਚ 2024 ‘ਚ ਸੈਕਟਰ 26, ਚੰਡੀਗੜ੍ਹ ‘ਚ ਕਲੱਬਾਂ ਦੇ ਬਾਹਰ ਹੋਏ ਧਮਾਕਿਆਂ ਦਾ ਵੀ ਜ਼ਿਕਰ ਹੈ। ਜਿਕਰਯੋਗ ਹੈ ਕਿ ਬਾਦਸ਼ਾਹ ਟਟੀਰੀ ਗੀਤ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਹੋਏ ਹਨ |

Read More: ਹਰਿਆਣਾ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਰੈਪਰ ਬਾਦਸ਼ਾਹ ਨੂੰ ਕੀਤਾ ਤਲਬ

ਵਿਦੇਸ਼

Scroll to Top