ਚੰਡੀਗੜ੍ਹ, 09 ਮਾਰਚ 2023: ਭਾਰਤੀ ਫਿਲਮ ਜਗਤ ‘ਚ ‘ਕੈਲੰਡਰ’ ਦੇ ਨਾਂ ਨਾਲ ਮਸ਼ਹੂਰ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ, ਕਾਮੇਡੀਅਨ ਅਤੇ ਪਟਕਥਾ ਲੇਖਕ ਸਤੀਸ਼ ਕੌਸ਼ਿਕ (Calendar) ਦਾ ਬੀਤੀ ਰਾਤ (ਤੜਕੇ ਕਰੀਬ 2.30 ਵਜੇ) ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ‘ਚ ਦਿਹਾਂਤ ਹੋ ਗਿਆ। ਦਿੱਲੀ ਦੇ ਦੀਨ ਦਿਆਲ ਹਸਪਤਾਲ ‘ਚ 66 ਸਾਲਾ ਸਤੀਸ਼ ਕੌਸ਼ਿਕ ਦੀ ਲਾਸ਼ ਦਾ ਪੋਸਟਮਾਰਟਮ ਚੱਲ ਰਿਹਾ ਸੀ, ਜੋ ਪੂਰਾ ਹੋ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ, ਫੋਰਟਿਸ ਦੇ ਡਾਕਟਰਾਂ ਨੂੰ ਇਸ ਬਾਰੇ ਸ਼ੱਕ ਸੀ, ਜਿਸ ਕਾਰਨ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਕਰੀਬ 12.30 ਵਜੇ ਦੀਨ ਦਿਆਲ ਹਸਪਤਾਲ ਵੱਲੋਂ ਉਨ੍ਹਾਂ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ । ਸਤੀਸ਼ ਕੌਸ਼ਿਕ ਦੀ ਮ੍ਰਿਤਕ ਦੇਹ ਲੈ ਕੇ ਹਸਪਤਾਲ ਪਹੁੰਚੇ ਉਸ ਦੇ ਦੋਸਤ ਪ੍ਰਤੀਕ ਆਨੰਦ ਨੇ ਦੱਸਿਆ ਕਿ ਸਤੀਸ਼ ਦੀ ਮੌਤ ਦਾ ਕਾਰਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ।
ਡਾਇਰੈਕਟਰ ਰੂਮੀ ਜਾਫਰੀ ਨੇ ਦੱਸਿਆ ਕਿ ਲਾਸ਼ ਨੂੰ ਏਅਰ ਐਂਬੂਲੈਂਸ ਰਾਹੀਂ ਮੁੰਬਈ ਲਿਆਂਦਾ ਜਾ ਰਿਹਾ ਹੈ। ਅੱਜ ਸ਼ਾਮ ਨੂੰ ਵਰਸੋਵਾ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ (Satish Kaushik) ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਸਤੀਸ਼ ਕੌਸ਼ਿਕ ਦੇ ਭਤੀਜੇ ਨਿਸ਼ਾਂਤ ਕੌਸ਼ਿਕ ਨੇ ਦੈਨਿਕ ਭਾਸਕਰ ਨੂੰ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਦਿੱਲੀ ਵਿੱਚ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਤ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਤੀਸ਼ ਕੌਸ਼ਿਕ ਦੇ ਦੋਸਤ ਪ੍ਰਤੀਕ ਆਨੰਦ ਨੇ ਦੱਸਿਆ ਕਿ ਸਤੀਸ਼ ਕੌਸ਼ਿਕ ਹੋਲੀ ਖੇਡਣ ਦਿੱਲੀ ਆਇਆ ਸੀ। ਰਾਤ ਤੱਕ ਉਨ੍ਹਾਂ ਦੀ ਹਾਲਤ ਠੀਕ ਸੀ। ਦੇਰ ਰਾਤ ਉਨ੍ਹਾਂ ਦੀ ਛਾਤੀ ‘ਚ ਅਚਾਨਕ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਗੇਟ ‘ਤੇ ਹੀ ਸਤੀਸ਼ ਕੌਸ਼ਿਕ ਦੀ ਮੌਤ ਹੋ ਗਈ।