ਚੰਡੀਗੜ੍ਹ, 19 ਮਈ, 2023: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਤੇ ਮਸ਼ਹੂਰ ਜੋਤਸ਼ੀ ਪੀ ਖੁਰਾਨਾ (P. Khurrana) ਪੂਰੇ ਹੋ ਗਏ ਹਨ | ਮਸ਼ਹੂਰ ਜੋਤਸ਼ੀ ਪੀ ਖੁਰਾਨਾ ਨੇ ਅੱਜ ਸਵੇਰੇ ਚੰਡੀਗੜ੍ਹ ਵਿਖੇ ਆਖ਼ਰੀ ਸਾਹ ਲਏ । ਉਨ੍ਹਾਂ ਦਾ ਅੱਜ ਸ਼ਾਮ ਸਾਢੇ ਪੰਜ ਵਜੇ ਚੰਡੀਗੜ੍ਹ ਦੇ ਮਨੀਮਾਜਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਪਿਛਲੇ 2 ਦਿਨਾਂ ਤੋਂ ਪੀ ਖੁਰਾਨਾ ਪੰਜਾਬ ਦੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। ਦਿਲ ਦੀ ਬਿਮਾਰੀ ਕਾਰਨ ਉਹ 2 ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।
ਆਯੁਸ਼ਮਾਨ ਦੇ ਭਰਾ ਅਤੇ ਅਦਾਕਾਰ ਅਪਾਰਸ਼ਕਤੀ ਖੁਰਾਣਾ ਦੇ ਬੁਲਾਰੇ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਬਿਆਨ ‘ਚ ਕਿਹਾ ਗਿਆ ਹੈ, ‘ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਆਯੁਸ਼ਮਾਨ ਅਤੇ ਅਪਾਰਸ਼ਕਤੀ ਖੁਰਾਣਾ ਦੇ ਪਿਤਾ ਜੋਤੀਸ਼ਾਚਾਰੀਆ ਪੀ ਖੁਰਾਨਾ (P. Khurrana) ਦਾ ਅੱਜ ਸਵੇਰੇ 10.30 ਵਜੇ ਮੋਹਾਲੀ ‘ਚ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਲਾਇਲਾਜ ਬਿਮਾਰੀ ਤੋਂ ਪੀੜਤ ਸਨ। ਨਿੱਜੀ ਨੁਕਸਾਨ ਦੀ ਇਸ ਘੜੀ ਵਿੱਚ, ਅਸੀਂ ਪਰਿਵਾਰ ਲਈ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਸਮਰਥਨ ਲਈ ਧੰਨਵਾਦੀ ਹਾਂ।