July 2, 2024 9:20 pm
Ropar canal

ਸ਼ਰਧਾਲੂਆਂ ਨਾਲ ਭਰੀ ਬੋਲੈਰੋ ਗੱਡੀ ਰੋਪੜ ਨਹਿਰ ‘ਚ ਡਿੱਗੀ, ਹਾਦਸੇ ‘ਚ ਦੋ ਬੀਬੀਆਂ ਦੀ ਮੌਤ

ਚੰਡੀਗੜ੍ਹ, 24 ਮਈ 2024: ਸ਼ਰਧਾਲੂਆਂ ਨਾਲ ਭਰੀ ਇੱਕ ਮਹਿੰਦਰਾ ਬੋਲੈਰੋ ਗੱਡੀ ਰੋਪੜ ਨਹਿਰ (Ropar canal) ਵਿੱਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ ਦੋ ਬੀਬੀਆਂ ਦੀ ਮੌਤ ਹੋ ਗਈ ਹੈ ਜਦਕਿ 2 ਬੱਚੇ ਪਾਣੀ ‘ਚ ਰੁੜ੍ਹ ਗਏ। ਬਾਕੀ ਜਣਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਖੰਨਾ ਦੇ ਪਾਇਲ ਦੇ ਪਿੰਡ ਨਿਜ਼ਾਮਪੁਰ ਦੇ ਰਹਿਣ ਵਾਲੇ ਕੁਝ ਪਰਿਵਾਰ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਗਏ ਹੋਏ ਸਨ। ਮਹਿੰਦਰਾ ਪਿਕਅੱਪ ਬੋਲੈਰੋ ਵਿੱਚ ਕਰੀਬ 16 ਜਣੇ ਸਵਾਰ ਸਨ, ਇਨ੍ਹਾਂ ਵਿੱਚ 4 ਬੱਚੇ ਵੀ ਸਨ। ਇਹ ਸਾਰੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਸਵੇਰੇ ਕਰੀਬ 7 ਵਜੇ ਉਨ੍ਹਾਂ ਦੀ ਕਾਰ ਝਾੜ ਸਾਹਿਬ ਨੇੜੇ ਰੋਪੜ ਨਹਿਰ ਵਿੱਚ ਡਿੱਗ ਗਈ।

ਡਰਾਈਵਰ ਮੁਤਾਬਕ ਕਾਰ ਦੇ ਸਾਹਮਣੇ ਤੋਂ ਅਚਾਨਕ ਇੱਕ ਮੋਟਰਸਾਈਕਲ ਲੰਘ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪਿਕਅੱਪ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਨਹਿਰ (Ropar canal) ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਸਮਰਾਲਾ ਅਤੇ ਚਮਕੌਰ ਸਾਹਿਬ ਦਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਕਰੇਨ ਦੀ ਮੱਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ।