ਪਠਾਨਕੋਟ ‘ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, 2 ਔਰਤਾਂ ਸਣੇ 15 ਮੁੰਡਿਆਂ ਨੂੰ ਪੁਲਿਸ ਨੇ ਕੀਤਾ ਕਾਬੂ

12 ਸਤੰਬਰ 2024: ਹਿੰਦੂ ਸਮਾਜ ਦੇ ਵਿੱਚ ਔਰਤ ਨੂੰ ਮਾਂ ਅਤੇ ਭੈਣ ਦਾ ਦਰਜਾ ਦਿੱਤਾ ਗਿਆ ਹੈ ਪਰ ਅੱਜ ਸਮਾਜ ਦੇ ਵਿੱਚ ਕੁਝ ਔਰਤਾਂ ਵੱਲੋਂ ਇਸ ਦਰਜੇ ਨੂੰ ਕੁਝ ਹੋਰ ਹੀ ਨਾਮ ਦੇ ਦਿੱਤਾ ਗਿਆ ਹੈ ਅਤੇ ਅਜਿਹਾ ਹੀ ਕੁਝ ਪਠਾਨਕੋਟ ਦੇ ਡਾਕੀ ਇਲਾਕੇ ਵਿੱਚ ਵੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਔਰਤ ਵੱਲੋਂ ਸ਼ਰੇਆਮ ਆਪਣੇ ਘਰ ਦੇ ਵਿੱਚ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ, ਜਿਸ ਦੀ ਸ਼ਿਕਾਇਤ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ|

ਪੁਲਿਸ ਵੱਲੋਂ ਮੌਕੇ ਤੇ ਛਾਪੇਮਾਰੀ ਕਰ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਸਰਗਨਾ ਦੇ ਸਣੇ ਦੋ ਔਰਤਾਂ ਨੂੰ ਕਾਬੂ ਕੀਤਾ ਅਤੇ ਮੌਕੇ ਤੋਂ 15 ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਕਾਰਵਾਈ ਕੀਤੀ, ਇਸ ਸਬੰਧੀ ਜਦ ਡੀਐਸਪੀ ਪਠਾਨਕੋਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਕੋਲ ਸ਼ਿਕਾਇਤਾਂ ਆ ਰਹੀਆਂ ਸੀ ਕਿ ਸ਼ਹਿਰ ਦੇ ਡਾਕੀ ਇਲਾਕੇ ਵਿਖੇ ਕੁਝ ਔਰਤਾਂ ਵੱਲੋਂ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ ਅਤੇ ਬੀਤੀ ਰਾਤ ਵੀ ਅਜਿਹੀ ਹੀ ਇੱਕ ਸ਼ਿਕਾਇਤ ਮਿਲੀ ਜਿਸ ਦੇ ਚਲਦੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਦੌਰਾਨ ਦੋ ਔਰਤਾਂ ਸਣੇ 15 ਮੁੰਡਿਆਂ ਨੂੰ ਕਾਬੂ ਕੀਤਾ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ

ਰਿਪੋਰਟਰ ਪਠਾਨਕੋਟ: ਸੁਖਜਿੰਦਰ ਕੁਮਾਰ

Scroll to Top