Chandigarh News

Chandigarh News: ਮਨੀਮਾਜਰਾ ਮੋਟਰ ਮਾਰਕੀਟ ‘ਚ ਖੜ੍ਹੀ ਕਾਰ ਦੇ ਅੰਦਰ ਮਿਲੀ ਵਿਅਕਤੀ ਦੀ ਲਾ.ਸ਼

ਚੰਡੀਗੜ੍ਹ, 09 ਜਨਵਰੀ 2026: ਚੰਡੀਗੜ੍ਹ ਦੇ ਮਨੀਮਾਜਰਾ ਮੋਟਰ ਮਾਰਕੀਟ ‘ਚ ਇੱਕ ਖੜ੍ਹੀ ਕਾਰ ਦੇ ਅੰਦਰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਵਿਅਕਤੀ ਦੀ ਲਾਸ਼ ਕਾਰ ਦੀ ਪਿਛਲੀ ਸੀਟ ‘ਤੇ ਪਈ ਸੀ। ਮ੍ਰਿਤਕ ਦੀ ਪਛਾਣ ਸੰਤਲਾਲ ਵਜੋਂ ਹੋਈ ਹੈ। ਮ੍ਰਿਤਕ ਸੰਤਲਾਲ ਦੀ ਉਮਰ 35 ਸਾਲ ਦਾ ਸੀ ਅਤੇ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਸੰਤਲਾਲ ਲੰਬੇ ਸਮੇਂ ਤੋਂ ਮਨੀਮਾਜਰਾ ਮੋਟਰ ਮਾਰਕੀਟ ‘ਚ ਮਕੈਨਿਕ ਵਜੋਂ ਕੰਮ ਕਰਦਾ ਸੀ ਅਤੇ ਲੰਮੇ ਸਮੇਂ ਤੋਂ ਘਰ ਨਹੀਂ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਮੋਟਰ ਮਾਰਕੀਟ ‘ਚ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਲਾਸ਼ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਮਨੀਮਾਜਰਾ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਮਨਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਤੁਰੰਤ ਫੋਰੈਂਸਿਕ ਟੀਮ ਨੂੰ ਬੁਲਾਇਆ, ਸਬੂਤ ਇਕੱਠੇ ਕੀਤੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਾਰ ਦੀ ਤਲਾਸ਼ੀ ਲਈ ਅਤੇ ਲਾਸ਼ ਦੇ ਕੋਲ ਸ਼ਰਾਬ ਦੀ ਇੱਕ ਬੋਤਲ ਮਿਲੀ।

ਮਨੀਮਾਜਰਾ ਪੁਲਿਸ ਦੇ ਮੁਤਾਬਕ ਜਿਸ ਕਾਰ ‘ਚ ਲਾਸ਼ ਮਿਲੀ ਹੈ, ਉਹ ਮੁਰੰਮਤ ਲਈ ਮੋਟਰ ਮਾਰਕੀਟ ‘ਚ ਸੀ ਅਤੇ ਕੁਝ ਸਮੇਂ ਤੋਂ ਦੁਕਾਨ ਦੇ ਬਾਹਰ ਖੜੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸੈਕਟਰ 16 ਹਸਪਤਾਲ ਦੇ ਮੁਰਦਾਘਰ ‘ਚ ਰੱਖ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ।

Read More: ਚੰਡੀਗੜ੍ਹ ‘ਚ ਬੇਗੁਨਾਹ ਧੀ ਨੂੰ 2 ਸਾਲ ਜੇਲ੍ਹ ਕੱਟਣ ਤੋਂ ਬਾਅਦ ਕੀਤਾ ਬਰੀ, ਅਦਾਲਤ ਨੇ ਪੁਲਿਸ ਨੂੰ ਪਾਈ ਝਾੜ

ਵਿਦੇਸ਼

Scroll to Top