ਚੰਡੀਗੜ੍ਹ, 21 ਅਪ੍ਰੈਲ 2023: ਭਾਰਤ ‘ਚ ਬਲੂ ਟਿੱਕ ਵੈਰੀਫਾਈਡ ਯੂਜ਼ਰਸ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਟਵਿਟਰ (Twitter) ਨੇ ਖਾਤਿਆਂ ਤੋਂ ਵੈਰੀਫਾਈਡ ਬਲੂ ਟਿੱਕ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੋਂ ਇਲਾਵਾ ਕਈ ‘ਆਪ’ ਆਗੂਆਂ ਦੇ ਖਾਤਿਆਂ ਤੋਂ ਵੈਰੀਫਾਈਡ ਟੈਗ ਹਟਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਕਾਂਗਰਸ ਦੇ ਅਧਿਕਾਰਤ ਖਾਤੇ ਤੋਂ ਬਲੂ ਟਿੱਕ ਵੀ ਹਟਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਸਾਰੇ ਟਵਿਟਰ ਅਕਾਊਂਟਸ ਤੋਂ ਵੈਰੀਫਾਈਡ ਟੈਗ ਹਟਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਭਾਰਤ ਦੇ ਕਈ ਸੂਬਿਆਂ ਦੇ ਸੀ.ਐਮ. ਦੇ ਟਵਿਟਰ (Twitter) ਖਾਤਿਆਂ ਤੋਂ ਟੈਗ ਹਟਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੀ.ਐੱਮ. ਮਾਨ ਦੇ ਟਵਿੱਟਰ ‘ਤੇ 1.3 ਮਿਲੀਅਨ ਫਾਲੋਅਰਜ਼ ਹਨ। ਜਦੋਂ ਕਿ ਕੇਜਰੀਵਾਲ ਦੇ 27 ਮਿਲੀਅਨ ਫਾਲੋਅਰ ਹਨ। ਆਮ ਆਦਮੀ ਪਾਰਟੀ ਦੇ ਖਾਤਿਆਂ ਤੋਂ ਬਲੂ ਟਿੱਕ ਵੀ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਦੇ ਕਈ ਟਵਿੱਟਰ ਅਕਾਊਂਟਸ ਤੋਂ ਵੈਰੀਫਾਈਡ ਅਕਾਊਂਟ ਟੈਗ ਨੂੰ ਹਟਾ ਦਿੱਤਾ ਗਿਆ ਹੈ।