ਅੰਮ੍ਰਿਤਸਰ ,12 ਅਗਸਤ, 2023: ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਦੇ ਵਿੱਚ ਬਣੀਆਂ ਰਹਿੰਦੀਆਂ ਹਨ, ਕਦੀ ਇਹਨਾਂ ਜੇਲਾਂ ਦੇ ਵਿਚੋਂ ਮੋਬਾਈਲ ਫੋਨ ਦੀ ਵਰਤੋਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ | ਤਾਜ਼ਾ ਮਾਮਲਾ ਅੰਮ੍ਰਿਤਸਰ ਕੇਂਦਰੀ ਜੇਲ੍ਹ (Amritsar Central Jail) ਤੋਂ ਸਾਹਮਣੇ ਆਇਆ ਹੈ, ਜਿੱਥੇ ਬੰਦ ਹਵਾਲਾਤੀ ਦੋ ਗੁੱਟ ਆਪਸ ਵਿੱਚ ਭਿੜ ਗਏ | ਇਸ ਝੜੱਪ ਵਿੱਚ ਤਿੰਨ ਹਵਾਲਾਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਜਿਹਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ । ਇਸ ਸਬੰਧ ਵਿਚ ਪੁਲਿਸ ਮੁਲਾਜ਼ਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਹਵਾਲਾਤੀਆਂ ਨੂੰ ਕਿਹੜੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਕੀਤਾ ਸੀ ਇਸ ਬਾਰੇ ਤਾਂ ਸੀਨੀਅਰ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ। ਲੇਕਿਨ ਜਿਸ ਤਰ੍ਹਾਂ ਹੀ ਭਲਕੇ ਸ਼ਾਮ ਇਹਨਾਂ ਦੀ ਜੇਲ੍ਹ ਦੇ ਵਿੱਚ ਲੜਾਈ ਹੋਈ ਤਾਂ ਉਸ ਦੀ ਸੂਚਨਾ ਜੇਲ੍ਹ (Amritsar Central Jail) ਪ੍ਰਸ਼ਾਸਨ ਨੂੰ ਮਿਲੀ ਬਾਅਦ ਵਿੱਚ ਉਹਨਾਂ ਦੀ ਡਿਊਟੀ ਲੱਗੀ ਅਤੇ ਹੁਣ ਫਿਲਹਾਲ ਇਹਨਾਂ ਹਵਾਲਾਤੀਆਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲਿਆਂਦਾ ਹੈ |
ਜਿਕਰਯੋਗ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਜਿਲ੍ਹਾ ਤਰਨ ਤਾਰਨ ਦੀ ਗੋਇੰਦਵਾਲ ਜੇਲ੍ਹ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗ੍ਰਿਫਤਾਰ ਬਦਮਾਸ਼ਾਂ ਦਾ ਵੀ ਆਪਸ ਵਿੱਚ ਤਕਰਾਰ ਹੋਈ ਸੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਸਨ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਕੁੱਝ ਅਧਿਕਾਰੀਆਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ। ਇਸ ਦੌਰਾਨ ਜੇਲ੍ਹ ਦੇ ਵਿੱਚ ਆਪਸ ਵਿੱਚ ਹਵਾਲਾਤੀਆਂ ਦਾ ਇਸ ਤਰੀਕਾ ਲੜਨਾ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਇੱਕ ਵਾਰ ਫਿਰ ਤੋਂ ਸਵਾਲ ਖੜੇ ਕਰਦਾ ਹੈ।