July 2, 2024 9:24 pm
Red Cross Branch

ਖੂਨਦਾਨ ਮਨੁੱਖਤਾ ਦੀ ਭਲਾਈ ‘ਚ ਪੁੰਨ ਦਾ ਕੰਮ: ਪ੍ਰੋਫੈਸਰ ਸੋਮਨਾਥ ਸਚਦੇਵਾ

ਚੰਡੀਗੜ੍ਹ, 19 ਅਪ੍ਰੈਲ 2024: ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਕਿਹਾ ਹੈ ਕਿ ਮਨੁੱਖਤਾ ਦੀ ਭਲਾਈ ਲਈ ਖੂਨਦਾਨ (Blood donation) ਕਰਨਾ ਬਹੁਤ ਪੁੰਨ ਦਾ ਕੰਮ ਹੈ। ਇਕ ਯੂਨਿਟ ਖੂਨਦਾਨ ਕਰਨ ਨਾਲ ਤਿੰਨ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਖੂਨਦਾਨ ਕਰਨ ਨਾਲ ਸ਼ਰੀਰ ਵਿਚ ਕਿਸੇ ਵੀ ਤਰ੍ਹਾ ਦੀ ਕੋਈ ਕਮਜੋਰੀ ਨਹੀਂ ਹੁੰਦੀ।

ਪ੍ਰੋਫੈਸਰ ਸੋਮਨਾਥ ਸ਼ੁੱਕਰਵਾਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡਾ. ਭੀਮਰਾਓ ਅੰਬੇਡਕਰ ਅਧਿਐਨ ਕੇਂਦਰ ਤੇ ਦਿਵਯ ਕੁਰੂਕਸ਼ੇਤਰ ਮਿਸ਼ਨ ਦੇ ਸੰਯੁਕਤ ਤੱਤਵਾਧਾਨ ਵਿਚ ਡਾ. ਭੀਮਰਾਓ ਅੰਬੇਡਕਰ ਦੀ 134ਵੀਂ ਜੈਯੰਤੀ ਦੇ ਮੌਕੇ ਇਕ ਦਿਨ ਦਾ ਖੂਨਦਾਨ (Blood donation) ਕੈਂਪ ਪ੍ਰੋਗ੍ਰਾਮ ਦੀ ਅਗਵਾਈ ਕਰਦੇ ਹੋਏ ਬੋਲ ਰਹੇ ਸਨ। ਕੁਰੂਕਸ਼ੇਤਰ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਨੇ ਕਿਹਾ ਕਿ ਮਨੁੱਖ ਨੂੰ ਮਨੁੱਖਤਾ ਦੀ ਭਲਾਈ ਤਹਿਤ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਆਪਦਾ ਵਿਚ ਪਏ ਕਿਸੇ ਵਿਅਕਤੀ ਦੀ ਜਾਣ ਬਚਾਈ ਜਾ ਸਕੇ।

ਪ੍ਰੋਫੈਸਰ ਸੋਮਨਾਥ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਿਹਤ ਠੀਕ ਰਹਿੰਦੀ ਹੈ ਅਤੇ ਇਸ ਨਾਲ ਦਿੱਲ ਦੀ ਬੀਮਾਰੀਆਂ ਤੇ ਸਟ੍ਰੋਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਖੂਨ ਵਿਚ ਆਇਰਨ ਦੀ ਵੱਧ ਗਿਣਤੀ ਦਿਲ ਦੇ ਦੌਰੇ ਦੇ ਖਤਰੇ ਨੂੰ ਵਧਾ ਸਕਦੀ ਹੈ। ਨਿਯਮਤ ਰੂਪ ਨਾਲ ਖੂਨਦਾਨ ਕਰਨ ਨਾਲ ਆਇਰਨ ਦੀ ਵੱਧ ਗਿਣਤੀ ਕੰਟਰੋਲ ਰਹਿੰਦੀ ਹੈ ਜੋ ਸਿਹਤ ਦੇ ਲਈ ਲਾਭਦਾਇਕ ਹੈ।

ਉਨ੍ਹਾਂ ਨੇ ਕਿਹਾ ਕਿ ਕਈ ਵਾਰ ਜਰੂਰਤਮੰਦ ਵਿਅਕਤੀ ਦੇ ਸ਼ਰੀਰ ਵਿਚ ਖੂਨ ਦੀ ਗਿਣਤੀ ਇੰਨ੍ਹੀ ਘੱਟ ਹੋ ਜਾਂਦੀ ਹੈ ਕਿ ਤੁਰੰਤ ਖੂਨ ਦੀ ਜਰੂਰਤ ਹੁੰਦੀ ਹੈ ਅਜਿਹੀ ਸਥਿਤੀ ਵਿਚ ਖੂਨਦਾਨ ਲਈ ਲੋਕਾਂ ਨੂੰ ਅੱਗੇ ਆ ਕੇ ਆਪਣੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਖੂਨਦਾਨ ਦੌਰਾਨ ਐਲਐਲਜੇਪੀ ਹਸਪਤਾਲ ਦੇ ਡਾਕਟਰਾਂ ਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਭੂਮਿਕਾ ਨਿਭਾਈ।