Site icon TheUnmute.com

ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਹਾੜੇ ‘ਤੇ ਨੈਸਲੇ ਕਰਮਚਾਰੀਆਂ ਵੱਲੋਂ ਲਗਾਇਆ ਖੂਨਦਾਨ ਕੈਂਪ

Moga Nestlé Union

ਚੰਡੀਗੜ੍ਹ 28 ਸਤੰਬਰ 2022: ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਮੌਕੇ ਮੋਗਾ ਨੈਸਲੇ ਯੂਨੀਅਨ (Moga Nestlé Union) ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਨੈਸਲੇ ਦੇ ਮੁਲਾਜ਼ਮਾਂ ਤੋਂ ਇਲਾਵਾ ਮੋਗਾ ਦੀ ਰੂਲਰ ਐਨ.ਜੀ.ਓ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਖੂਨਦਾਨ ਕੈਂਪ ਦਾ ਮੁੱਖ ਮੰਤਵ ਸ਼ਹੀਦ ਭਗਤ ਸਿੰਘ ਦੀ ਸਿੱਖਿਆ ‘ਤੇ ਚੱਲਣ ਲਈ ਪ੍ਰੇਰਿਆ | ਦੇਸ਼ ਵਿੱਚ ਸਮੇਂ ਸਿਰ ਖੂਨ ਨਾ ਮਿਲਣ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਸਾਨੂੰ ਆਪਣਾ ਖੂਨ ਤਿੰਨ ਮਹੀਨੇ ਬਾਅਦ ਜ਼ਰੂਰ ਦਾਨ ਕਰਨਾ ਚਾਹੀਦਾ ਹੈ।

Exit mobile version