July 7, 2024 3:42 am
Blockchain technology

ਪ੍ਰੀਖਿਆ ਪੇਪਰ ਲੀਕ ਸਮੱਸਿਆ ਨੂੰ ਰੋਕਣ ਲਈ ਉਮੀਦ ਦੀ ਕਿਰਨ ਵਜੋਂ ਉੱਭਰੀ ਬਲਾਕਚੈਨ ਤਕਨਾਲੋਜੀ

ਚੰਡੀਗੜ੍ਹ, 26 ਜੂਨ 2024: ਦੇਸ਼ ‘ਚ ਪ੍ਰੀਖਿਆ ਪੇਪਰ ਲੀਕ ਦੀਆਂ ਘਟਨਾਵਾਂ ਗੰਭੀਰ ਸਮੱਸਿਆ ਬਣ ਰਹੀਆਂ ਹਨ, ਜੋ ਕਿ ਪ੍ਰੀਖਿਆ ਦੇ ਨਿਰਪੱਖ ਮੁਕਾਬਲੇ ਅਤੇ ਯੋਗਤਾ ਦੇ ਆਧਾਰ ਲਈ ਲਈ ਖ਼ਤਰਾ ਬਣ ਰਹੀ ਹੈ | ਇਸ ‘ਚ ਬਲਾਕਚੈਨ ਤਕਨਾਲੋਜੀ (Blockchain technology) ਉਮੀਦ ਦੀ ਕਿਰਨ ਵਜੋਂ ਉੱਭਰੀ ਹੈ |

ਦੇਸ਼ ‘ਚ ਪਿਛਲੇ 5 ਸਾਲਾਂ ਦੌਰਾਨ 15 ਸੂਬਿਆਂ ‘ਚ 41 ਪੇਪਰ ਲੀਕ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ‘ਚ ਦੇਸ਼ ਲਗਭਗ 1.4 ਕਰੋੜ ਨੌਕਰੀਆਂ, ਬਿਨੈਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ | ਜਿਸ ਕਾਰਨ ਨਿਯੁਕਤੀਆਂ ‘ਚ ਦੇਰੀ ਹੁੰਦੀ ਹੈ ਅਤੇ ਲੋਕਾਂ ਦਾ ਵੀ ਸਿਸਟਮ ਤੋਂ ਭਰੋਸਾ ਉੱਠ ਜਾਂਦਾ ਹੈ | ਅਜਿਹੀ ਸਥਿਤੀ ‘ਚ ਮੋਹਾਲੀ ਸਥਿਤ ਬਲਾਕਚੇਨ ਫਾਰਮ ਐਂਟੀਅਰ ਸਲਿਊਸ਼ਨ ਇੱਕ ਨਵੀਨਤਾਕਾਰੀ ਹੱਲ ਲੈ ਕੇ ਆਈ ਹੈ |

ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਐਂਟੀਅਰਜ਼ ਐਜੂਬਲਾਕ ਮੁਹਰੇ ਆਇਆ ਹੈ | ਇਸ ਪਲੇਟਫਾਰਮ ਦੀ ਵਰਤੋਂ ਹਾਲ ਹੀ ‘ਚ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਲਈ ਭਰਤੀ ਪ੍ਰੀਖਿਆ ‘ਚ ਵਰਤੋਂ ਕੀਤੀ ਗਈ । ਇਸਦੇ ਨਾਲ ਹੀ ਐਂਟੀਅਰ ਸੋਲਿਊਸ਼ਨਜ਼ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਿਕਰਮ ਆਰ ਸਿੰਘ ਨੇ ਕਿਹਾ ਕਿਸਦਾ ਫਰਜ ਬਣਦਾ ਹੈ ਕਿ ਅਜਿਹਾ ਸਿਸਟਮ ਤਿਆਰ ਕਰਨਾ ਜੋ ਮਸ਼ੀਨ ਦੁਆਰਾ ਸੰਚਾਲਿਤ ਪ੍ਰਕਿਰਿਆਵਾਂ ਵੱਲ ਵਧੇ ਮਨੁੱਖੀ ਕਾਰਕਾਂ ਦੇ ਦਖ਼ਲ ਨੂੰ ਪੂਰੀ ਤਰ੍ਹਾਂ ਦੂਰ ਕਰ ਦੇਵੇ |

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਬਲਾਕਚੇਨ (Blockchain technology) ਰਾਹੀਂ ਈ-ਗਵਰਨੈਂਸ ਪ੍ਰਣਾਲੀਆਂ ਲਈ ਇੱਕ ਡੀ ਫੈਕਟੋ ਪ੍ਰੋਟੋਕੋਲ ਬਣਾਉਣਾ ਅਤੇ ਭਾਰਤ ਨੂੰ ਦੁਨੀਆ ਦੀ ਵੈੱਬ-3 ਰਾਜਧਾਨੀ ਬਣਾਉਣਾ ਹੈ, ਜੋ ਕਿ ਸਿੱਖਿਆ ਖੇਤਰ ‘ਚ ਐਜੂਬਲਾਕ ਪ੍ਰੋ ਵਰਗੇ ਨਿਰਪੱਖ ਅਤੇ ਪਾਰਦਰਸ਼ੀ ਹੱਲ ਪ੍ਰਦਾਨ ਕਰਦਾ ਹੈ |

ਇਸਦੀ ਸ਼ੁਰੂਆਤ ਵਿਦਿਆਰਥੀਆਂ ਦੀ ਏਨਕ੍ਰਿਪਟਡ ਰਜਿਸਟਰੇਸ਼ਨ ਤੇ ਸੁਰੱਖਿਅਤ ਢੰਗ ਨਾਲ ਸਵਾਲਾਂ ਨੂੰ ਅਪਲੋਡ ਕਰਨਾ ਅਤੇ ਪ੍ਰੀਖਿਆ ਦੇ ਸਵਾਲਾਂ ਲਈ ਤਾਲਾਬੰਦੀ ਤੇ ਪ੍ਰਮਾਣਿਕਤਾ ਲਈ ਜਨਤਕ ਤੇ ਨਿੱਜੀ ਕੁੰਜੀ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਾ ਹੈ | ਪਰ ਲੇਕਨ ਐਜੂਬਲਾਕ ਪ੍ਰੋ ਨਾ ਸਿਰਫ ਪੇਪਰ ਨੂੰ ਲੀਕ ਹੋਣ ਤੋਂ ਰੋਕਦਾ ਹੈ ਸਗੋਂ ਅੱਗੇ ਤੱਕ ਫੈਲਿਆ ਹੋਇਆ ਹੈ। ਇਹ ਯੂਨੈਸਕੋ ਦੇ ਸਸਟੇਨੇਬਲ ਡਿਵੈਲਪਮੈਂਟ ਟੀਚੇ 9 ਦੇ ਮੁਤਾਬਕ ਹੈ |

ਜਿਕਰਯੋਗ ਹੈ ਕਿ ਐਂਟੀਅਰਜ ਸਲਿਊਸ਼ਨਜ਼ 700 ਤੋਂ ਵੱਧ ਪੇਸ਼ੇਵਰਾਂ ਦੀ ਟੀਮ ਤੇ 1000 ਤੋਂ ਵੱਧ ਪ੍ਰੋਜੈਕਟਾਂ ਨੂੰ ਪੇਸ਼ ਕਰਨ ਦੇ ਟਰੈਕ ਰਿਕਾਰਡ ਦੇ ਨਾਲ ਇਸ ਤਕਨਾਲੋਜੀ ‘ਚ ਸਭ ਤੋਂ ਮੋਹਰੀ ਹੈ। ਉਨ੍ਹਾਂ ਕਿਹਾ ਕਿ ਐਜੂਬਲਾਕ ਪ੍ਰੋ ਦਰਸਾਉਂਦਾ ਹੈ ਕਿ ਅਸਲ-ਸੰਸਾਰ ਦੀਆਂ ਸਮੱਸਿਆਵਾਂ ਦਾ ਕਿਵੇਂ ਹੱਲ ਕੱਢਣਾ ਹੈ। ਦੇਸ ‘ਚ ਬਲਾਕਚੈਨ ਦੀ ਵਰਤੋਂ ਨਾਲ ਇਨਕਲਾਬੀ ਤਬਦੀਲੀ ਲਿਆਂਦੀ ਜਾ ਸਕਦੀ ਹੈ।