July 7, 2024 7:08 pm
Rupnagar Police

ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਰੂਪਨਗਰ ਪੁਲਿਸ ਵਲੋਂ ਕਈ ਥਾਵਾਂ ‘ਤੇ ਨਾਕੇਬੰਦੀ

ਰੂਪਨਗਰ 25 ਜਨਵਰੀ 2023: ਭਲਕੇ ਪੂਰੇ ਭਾਰਤ ਵਿੱਚ ਗਣਤੰਤਰ ਦਿਵਸ ਮਨਾਇਆ ਜਾਵੇਗਾ |ਜਿਸਦੇ ਤਹਿਤ ਰੂਪਨਗਰ ਵਿੱਚ ਵੀ ਜ਼ਿਲ੍ਹਾ ਪੱਧਰ ਉਤੇ ਗਣਤੰਤਰ ਦਿਵਸ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਇਸ ਬਾਬਤ ਰੂਪਨਗਰ ਪੁਲਿਸ (Rupnagar Police) ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

ਇਸ ਮੌਕੇ ਗੱਲਬਾਤ ਦੌਰਾਨ ਰੂਪਨਗਰ (Rupnagar Police)  ਥਾਣਾ ਸਿਟੀ ਦੇ ਐਸ.ਐਚ.ਓ. ਪਵਨ ਚੌਧਰੀ ਨੇ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਸ਼ਹਿਰ ਦੇ ਦਾਖ਼ਲੇ ਵਾਲੇ ਸਥਾਨਾਂ ਉੱਤੇ ਵਿਸ਼ੇਸ਼ ਨਾਕੇ ਲਗਾਏ ਗਏ ਹਨ | ਜਿਸ ਵਿੱਚ ਮੁੱਖ ਨਾਕੇ ਬੇਲਾ ਚੌਂਕ,ਕਲਿਆਨ ਸਿਨੇਮਾ ਅਤੇ ਬੇਲਾ ਰੋਡ ਉਤੇ ਲਗਾਏ ਗਏ ਹਨ ਅਤੇ ਇੱਕ ਪੱਕਾ ਨਾਕਾ ਪੁਲਿਸSHP ਲਾਇਨ ਕੋਲ ਲਗਾਇਆ ਗਿਆ ਹੈ।

ਉਨਾ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਨਹਿਰੂ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ | ਜਿਸ ਤਹਿਤ ਸਟੇਡੀਅਮ ਦੇ ਅੰਦਰ, ਬਾਹਰ ਅਤੇ ਪਾਰਕਿੰਗਾਂ ਵਿੱਚ ਵਿਸ਼ੇਸ਼ ਫੋਰਸ ਤਾਇਨਾਤ ਕੀਤੀ ਗਈ ਹੈ। ਬਸੰਤ ਪੰਚਮੀ ਦੇ ਤਿਉਹਾਰ ਦੇ ਮੱਦੇਨਜਰ ਉਨ੍ਹਾਂ ਦੱਸਿਆ ਕਿ ਚਾਇਨਾ ਡੋਰ ਉਤੇ ਪਾਬੰਦੀ ਦੇ ਬਾਵਜੂਦ ਕਈ ਥਾਵਾਂ ‘ਤੇ ਇਸਦੀ ਵਰਤੋ ਕੀਤੀ ਜਾ ਸਕਦੀ ਹੈ, ਜਿਸ ਦੇ ਲਈ ਰੂਪਨਗਰ ਸਿਟੀ ਪੁਲਿਸ ਵੱਲੋਂ ਡਰੋਨ ਦੀ ਮਦਦ ਵੀ ਲਈ ਜਾਵੇਗੀ, ਤਾਂ ਇਸ ਤੇ ਠੱਲ੍ਹ ਪਾਈ ਜਾ ਸਕੇ |

ਇਸ ਲਈ ਵਿਸ਼ੇਸ਼ ਤੌਰ ਉਤੇ ਸਿਵਲ ਵਿੱਚ ਟੀਮ ਤਾਇਨਾਤ ਕੀਤੀ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਚਾਇਨਾ ਡੋਰ ਨਾਲ ਪਤੰਗਬਾਜੀ ਕਰਦਾ ਫੜਿਆ ਗਿਆ ਤਾਂ ਉਸ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕੋਈ 18 ਸਾਲ ਤੋਂ ਘੱਟ ਦਾ ਵਿਅਕਤੀ ਫੜਿਆ ਗਿਆ ਤਾਂ ਉਸਦੇ ਮਾਪਿਆਂ ਅਤੇ ਜਿਸ ਤੋਂ ਉਸਨੇ ਡੋਰ ਖਰੀਦੀ ਹੈ ਉਸ ਉਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।