ਪਟਿਆਲਾ, 22 ਅਗਸਤ 2023: ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪਟਿਆਲਾ ਪੁਲਿਸ (Patiala Police) ਵੱਲੋਂ ਇੰਟਰਸਟੇਟ ਦੋ ਵੱਡੀਆਂ ਨਾਕੇਬੰਦੀਆ ਕੀਤੀਆਂ ਗਈਆਂ ਹਨ | ਜਿਸ ਵਿੱਚ ਪੰਜਾਬ ਵਿੱਚ ਦਾਖਲ ਹੋਣ ਵਾਲੀ ਸਰਹੱਦ ਸ਼ੰਭੂ ਬਾਰਡਰ ਨੂੰ ਸੀਲ ਕੀਤਾ ਗਿਆ ਹੈ | ਉੱਥੇ ਹੀ ਮੋਹਾਲੀ ਦੇ ਏਅਰਪੋਰਟ ਰੋਡ ਨਜ਼ਦੀਕ ਹਾਈਵੇ ਟੋਲ ਉਤੇ ਵੀ ਵੱਡੀਆਂ ਸੰਖਿਆ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ |
ਜੇਕਰ ਗੱਲ ਕੀਤੀ ਜਾਵੇ ਤਾਂ ਦੋਵੇਂ ਨਾਕਿਆ ਉਤੇ 500 ਦੇ ਕਰੀਬ ਪੁਲਿਸ (Patiala Police) ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਇਹਨਾਂ ਦੋਵੇਂ ਨਾਕਿਆ ਉਤੇ ਐਸ.ਐਸ.ਪੀ ਪਟਿਆਲਾ ਖ਼ੁਦ ਨਿਗਰਾਨੀ ਕਰ ਰਹੇ ਹਨ | ਗੱਲਬਾਤ ਕਰਦਿਆਂ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਨਾਕੇਬੰਦੀ ਚੱਲ ਰਹੀ ਹੈ, ਜਿਸਦੇ ਚੱਲਦੇ ਇਹ ਇੰਟਰਸਟੇਟ ਨਾਕੇ ਲਗਾਏ ਗਏ ਹਨ ਜਿਹਨਾਂ ਦੀ ਨਿਗਰਾਨੀ ਆਈ.ਪੀ.ਐਸ ਅਤੇ ਪੀ.ਪੀ.ਐਸ ਪੱਧਰ ਦੇ ਅਧਿਕਾਰੀ ਕਰ ਰਹੇ ਹਨ |
ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਅਮਨ ਕਾਨੂੰਨ ਦੀ ਸਤਿਥੀ ਬਰਕਰਾਰ ਰੱਖਣ ਅਤੇ ਕਿਸਾਨ ਯੂਨੀਅਨਾਂ ਵੱਲੋਂ ਦਿੱਤੀ ਕਾਲ ਦੇ ਮੱਦੇਨਜ਼ਰ ਇਹ ਨਾਕੇਬੰਦੀ ਕੀਤੀ ਗਈ ਹੈ | ਜੋ ਅਮਨ ਕਾਨੂੰਨ ਦੀ ਸਥਿਤੀ ਵਿੱਚ ਕੋਈ ਵਿਘਨ ਨਾ ਪਵੇ | ਉਹਨਾਂ ਕਿਹਾ ਕਿ ਜੇਕਰ ਕੋਈ ਕਿਸਾਨ ਜਥੇਬੰਦੀ ਵੱਲੋਂ ਇਥੋਂ ਲੰਘਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਰੋਕਿਆ ਜਾਵੇਗਾ ਅਤੇ ਉਹਨਾ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ |