Kharar

ਖਰੜ ‘ਚ ਸ਼ੁਰੂ ਹੋਏ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ -2 ਦੇ ਬਲਾਕ ਪੱਧਰੀ ਮੁਕਾਬਲੇ

ਖਰੜ/ ਐਸ ਏ ਐਸ ਨਗਰ, 7 ਸਤੰਬਰ, 2023: “ਖੇਡਾਂ ਵਤਨ ਪੰਜਾਬ ਦੀਆਂ 2023” ਤਹਿਤ ਬਲਾਕ ਖਰੜ੍ਹ ਜ਼ਿਲ੍ਹਾ ਐਸ ਏ ਐਸ ਨਗਰ ਦਾ ਰਸਮੀ ਉਦਘਾਟਨ ਸਥਾਨਕ ਖੇਡ ਪ੍ਰੋਮੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਜ਼ਿਲ੍ਹਾ ਖੇਡ ਅਫਸਰ, ਗੁਰਦੀਪ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਤੰਦਰੁਸਤ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਤਹਿਤ ਮੈਰਿਟ ਦੇ ਅਧਾਰ ‘ਤੇ ਨੌਕਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਖਿਡਾਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ।

ਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ।

ਰੱਸਾਕਸ਼ੀ ਅੰਡਰ-17 ਲੜਕੇ ‘ਚ ਸ.ਸ.ਸ.ਸ ਸਹੋੜਾ ਨੇ ਪਹਿਲਾ ਸਥਾਨ ਲੈਂਦੇ ਹੋਏ ਸ.ਹ. ਸਕੂਲ ਸਨੇਟਾ ਦੀ ਟੀਮ ਨੂੰ ਹਰਾਇਆ ਜਦਕਿ ਸ.ਹ. ਸਕੂਲ ਲਾਂਡਰਾਂ ਤੀਜੇ ਥਾਂ ਤੇ ਰਿਹਾ। ਫੁੱਟਬਾਲ ਚ ਅੰਡਰ-17 ਲੜਕੇ ਚ ਬਰੋਲੀ ਤੇ ਓਕ੍ਰੇਜ ਸਕੂਲ ਦਰਮਿਆਨ ਹੋਏ ਮੁਕਾਬਲੇ ਚ ਓਕ੍ਰੇਜ ਸਕੂਲ ਜੇਤੂ ਰਿਹਾ। ਸਤਲੁਜ ਫੁੱਟਬਾਲ ਕੱਲਬ ਤੇ ਜੰਡਪੁਰ ‘ਚੋਂ ਸਤਲੁਜ ਫੁੱਟਬਾਲ ਕੱਲਬ, ਕੋਚਿੰਗ ਸੈਂਟਰ ਚੰਦੋ ਗੋਬਿੰਦਗੜ੍ਹ ਤੇ ਮਜਾਤੜੀ ਸਕੂਲ ਚੋਂ ਕੋਚਿੰਗ ਸੈਂਟਰ ਚੰਦੋ ਗੋਬਿੰਦਗੜ੍ਹ ਜੇਤੂ ਰਿਹਾ। ਅੰਡਰ-14 ਲੜਕੇ ਚ ਐਨੀਜ਼ ਸਕੂਲ ਅਤੇ ਵਿੱਦਿਆ ਵੈਲੀ ਸਕੂਲ ਜੇਤੂ ਐਲਾਨੇ ਗਏ।

ਵਾਲੀਬਾਲ- ਅੰਡਰ-14 ਲੜਕੇ ਚ ਪਹਿਲਾ ਸਥਾਨ ਜੀ.ਐਮ.ਐਸ. ਬਡਾਲੀ ਨੂੰ , ਦੂਜਾ ਸਥਾਨ ਇੰਡਸ ਪਬਲਿਕ ਸਕੂਲ, ਖਰੜ ਨੂੰ ਅਤੇ ਤੀਜਾ ਸਥਾਨ ਗਾਰਾਗੰਨ ਸਕੂਲ ਨੂੰ ਮਿਲਿਆ। ਅੰਡਰ-17–ਲੜਕੇ ਚ ਪਹਿਲਾ ਸਥਾਨ – ਇੰਡਸ ਪਬਲਿਕ ਸਕੂਲ, ਖਰੜ, ਦੂਜਾ ਸਥਾਨ – ਭਾਗੂ ਮਾਜਰਾ ਸਕੂਲ, ਤੀਜਾ ਸਥਾਨ–ਜੀ.ਐਮ.ਐਸ. ਝੰਜੇੜੀ ਨੂੰ ਮਿਲਿਆ।

ਖੋ-ਖੋ ਅੰਡਰ-14 – ਲੜਕੇ ਚ ਪਹਿਲਾ ਸਥਾਨ – ਦਾਉ ਮਾਜਰਾ, ਦੂਜਾ ਸਥਾਨ – ਜੀ.ਐਨ.ਐਸ. ਲਾਂਡਰਾਂ, ਤੀਜਾ ਸਥਾਨ – ਜੀ.ਐਸ.ਐਸ. ਸਕੂਲ, ਮੰਡਲੀ ਕਲਾਂ ਨੂੰ ਮਿਲਿਆ। ਅੰਡਰ-17 – ਲੜਕੇ ਚ ਪਹਿਲਾ ਸਥਾਨ – ਸ.ਹ.ਸ ਬ੍ਰਾਹਾਮਣਾਂ ਦੀਆਂ ਵਾਸੀਆਂ, ਦੂਜਾ ਸਥਾਨ – ਸ.ਸ.ਸ.ਸ ਸਹੋੜਾ ਤੇ ਤੀਜਾ ਸਥਾਨ – ਸ.ਮ.ਸ ਰਾਏਪੁਰ ਨੂੰ ਮਿਲਿਆ।

Scroll to Top