ਐਸ ਏ ਐਸ ਨਗਰ, 8 ਸਤੰਬਰ, 2023: “ਖੇਡਾਂ ਵਤਨ ਪੰਜਾਬ ਦੀਆਂ 2023” ਤਹਿਤ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲ਼ੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਤੰਦਰੁਸਤ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਤਹਿਤ ਮੈਰਿਟ ਦੇ ਅਧਾਰ ‘ਤੇ ਨੌਕਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ।
ਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ।
ਅਥਲੈਟਿਕਸ ਲਾਂਗ ਜੰਪ ਅੰਡਰ 31-40 ਔਰਤ ਵਿੱਚ ਪਹਿਲਾ ਸਥਾਨ – ਮਨਪ੍ਰੀਤ ਕੌਰ , ਦੂੱਜਾ ਸਥਾਨ – ਅਰਜਿੰਦਰ ਕੌਰ , ਤੀਜਾ ਸਥਾਨ – ਸਰਬਜੀਤ ਕੌਰ ਨੋ ਹਾਸਿਲ ਕੀਤਾ ਜਦਕਿ 400 ਮੀਟਰ 21 -30 ਲੜਕੇ ਪਹਿਲਾ ਸਥਾਨ – ਅਕਸ਼ੀਤ ਚੱਡਾ , ਦੂੱਜਾ ਸਥਾਨ – ਅਮਨਿੰਦਰ ਸਿੰਘ ਨੇ ਹਾਸਿਲ ਕੀਤਾ, 400 ਮੀਟਰ 41 -55 ਮਰਦ ਪਹਿਲਾ ਸਥਾਨ – ਕੁਲਵਿੰਦਰ ਸਿੰਘ , ਦੂੱਜਾ ਸਥਾਨ – ਹਰਦੀਪ ਸਿੰਘ, ਤੀਜਾ ਸਥਾਨ – ਗੁਰਪ੍ਰੀਤ ਸਿੰਘ ਨੇ ਹਾਸਿਲ ਕੀਤਾ ਅਤੇ 600 ਮੀਟਰ ਅੰਡਰ 14 ਲੜਕਿਆਂ ਵਿੱਚ ਪਹਿਲਾ ਸਥਾਨ – ਰੋਣਕ , ਦੂੱਜਾ ਸਥਾਨ – ਨਵਲ, ਤੀਜਾ ਸਥਾਨ – ਸਹਿਜਪ੍ਰੀਤ ਸਿੰਘ ਨੇ ਹਾਸਿਲ ਕੀਤਾ ਅਤੇ 100 ਮੀਟਰ 21-30 ਲੜਕੇ ਵਿੱਚ ਪਹਿਲਾ ਸਥਾਨ – ਓਮੇਸ਼ ਸ਼ਰਮਾ , ਦੂੱਜਾ ਸਥਾਨ – ਰਾਜਦੀਪ ਸਿੰਘ , ਤੀਜਾ ਸਥਾਨ – ਨਿਖੀਲ ਬਿਸ਼ਟ ਨੇ ਹਾਸਿਲ ਕੀਤਾ ਅਤੇ ਲਾਂਗ ਜੰਪ ਅੰਡਰ 31-40 ਮਰਦ ਪਹਿਲਾ ਸਥਾਨ – ਰਮਨਦੀਪ ਸਿੰਘ , ਦੂਜਾ ਸਥਾਨ – ਨਰੇਸ਼ ਕੁਮਾਰ , ਤੀਜਾ ਸਥਾਨ – ਮਲਕੀਤ ਸਿੰਘ ਨੇ ਹਾਸਿਲ ਕੀਤਾ ਅਤੇ ਇਸ ਤਰ੍ਹਾਂ 200 ਮੀਟਰ ਲੜਕੀਆਂ ਅੰਡਰ 21 ਵਿੱਚ ਪਹਿਲਾ ਸਥਾਨ – ਪ੍ਰੀਤ ਕੌਰ , ਦੂਜਾ ਸਥਾਨ – ਹਰਲੀਨ ਕੌਰ , ਤੀਜਾ ਸਥਾਨ – ਰੁਪਨ ਕੌਰ ਨੇ ਹਾਸਿਲ ਕੀਤਾ ਅਤੇ 200 ਮੀਟਰ ਲੜਕੀਆਂ ਅੰਡਰ 17 ਵਿੱਚ ਪਹਿਲਾ ਸਥਾਨ – ਸੁਪ੍ਰੀਤ ਕੌਰ , ਦੂਜਾ ਸਥਾਨ – ਆਦਿਤੀ , ਤੀਜਾ ਸਥਾਨ – ਤੇਗਰੂਪ ਕੌਰ ਨੇ ਹਾਸਿਲ ਕੀਤਾ।
ਇਸ ਤੋਂ ਇਲਾਵਾ ਫੁੱਟਬਾਲ –ਅੰਡਰ 14 – ਲੜਕੇ ਵਿੱਚ ਕੋਚਿੰਗ ਸੈਂਟਰ ਸੈਕਟਰ 78 ਨੇ ਵਿਵੇਕ ਹਾਈ ਸਕੂਲ ਨੂੰ ਹਰਾਇਆ ਅਤੇ ਅੰਡਰ 17 – ਲੜਕੇ ਬੀ.ਐਸ.ਐਚ ਆਰੀਆ ਸਕੂਲ ਨੇ ਸ਼ੈਮਰੋਕ ਸਕੂਲ ਨੂੰ ਹਰਾਇਆ ਅਤੇ ਅੰਡਰ 21 – ਲੜਕੇ ਕੋਚਿੰਗ ਸੈਂਟਰ ਨੇ ਲਰਨਿੰਗ ਪਾਥ ਨੂੰ ਹਰਾਇਆ।
ਇਸ ਤੋਂ ਇਲਾਵਾ ਕੱਬਡੀ ਨੈਸ਼ਨਲ ਸਟਾਇਲ ਅੰਡਰ 20 – ਲੜਕੇ – ਪਹਿਲਾ ਸਥਾਨ –ਮੈਰੀਟੋਰੀਅਸ ਸਕੂਲ,ਮੋਹਾਲੀ , ਦੂੱਜਾ ਸਥਾਨ – ਧਰਮਗੜ੍ਹ ਕੱਲਬ ਨੇ ਹਾਸਿਲ ਕੀਤਾ ਅਤੇ ਅੰਡਰ 21-30 – ਲੜਕੇ – ਪਹਿਲਾ ਸਥਾਨ – ਹੁਲਕਾ ਕੱਲਬ, ਦੂੱਜਾ ਸਥਾਨ – ਧਰਮਗੜ੍ਹ ਕੱਲਬ ਵਾਲੀਬਾਲ ਸਮੈਸ਼ਿੰਗ ਨੇ ਹਾਸਿਲ ਕੀਤਾ ਅਤੇ ਅੰਡਰ 14 – ਲੜਕੇ — ਪਹਿਲਾ ਸਥਾਨ – ਪੀ.ਆਈ.ਐਸ. ਸੈਕਟਰ 63 , ਮੋਹਾਲੀ ਦੂਜਾ ਸਥਾਨ – ਸ.ਸ.ਸ.ਸ ਮਨੋਲੀ ਤੀਜਾ ਸਥਾਨ – ਕਮਾਂਡੋ ਸਪੋਰਟਸ ਕੰਪਲੈਕਸ ਨੇ ਹਾਸਿਲ ਕੀਤਾ ਅਤੇ ਅੰਡਰ 14 – ਲੜਕੀਆਂ ਪਹਿਲਾ ਸਥਾਨ – ਸ.ਸ.ਸ.ਸ ਮਨੋਲੀ ਦੂਜਾ ਸਥਾਨ – ਕਮਾਂਡੋ ਸਪੋਰਟਸ ਕੰਪਲੈਕਸ ਨੇ ਹਾਸਿਲ ਕੀਤਾ ਅਤੇ ਅੰਡਰ 17 – ਲੜਕੇ ਪਹਿਲਾ ਸਥਾਨ – ਪੀ.ਆਈ.ਐਸ. ਸੈਕਟਰ 63 (ਏ) , ਮੋਹਾਲੀ ਦੂਜਾ ਸਥਾਨ – ਪੀ.ਆਈ.ਐਸ. ਸੈਕਟਰ 63 (ਬੀ) , ਮੋਹਾਲੀ ਤੀਜਾ ਸਥਾਨ – ਸ.ਹ.ਸ. ਫੇਸ – 5, ਮੋਹਾਲੀ ਨੇ ਹਾਸਿਲ ਕੀਤਾ ਅਤੇ ਅੰਡਰ 17 – ਲੜਕੀਆਂ ਪਹਿਲਾ ਸਥਾਨ – ਕਮਾਂਡੋ ਸਪੋਰਟਸ ਕੰਪਲੈਕਸ ਦੂਜਾ ਸਥਾਨ – ਸ.ਸ.ਸ.ਸ ਮਨੋਲੀ ਨੇ ਹਾਸਿਲ ਕੀਤਾ ਅਤੇ ਅੰਡਰ 21 – ਲੜਕੇ ਪਹਿਲਾ ਸਥਾਨ – ਪੀ.ਆਈ.ਐਸ. ਸੈਕਟਰ 63 (ਏ) , ਮੋਹਾਲੀ ਦੂਜਾ ਸਥਾਨ – ਪੀ.ਆਈ.ਐਸ. ਸੈਕਟਰ 63 (ਬੀ) , ਮੋਹਾਲੀ ਤੀਜਾ ਸਥਾਨ – ਕਮਾਂਡੋ ਸਪੋਰਟਸ ਕੰਪਲੈਕਸ ਨੇ ਹਾਸਿਲ ਕੀਤਾ ਅਤੇ ਅੰਡਰ 21 – ਲੜਕੀਆਂ ਪਹਿਲਾ ਸਥਾਨ – ਕਮਾਂਡੋ ਸਪੋਰਟਸ ਕੰਪਲੈਕਸ।
ਪੰਜਾਬ ਦੀ ਹਰਮਨ ਪਿਆਰੀ ਖੋ- ਖੋ ਅੰਡਰ 21 – ਲੜਕੀਆਂ ਵਿੱਚ ਪਹਿਲਾ ਸਥਾਨ – ਸ.ਸ.ਸ.ਸ. ਗਿਗੇਮਾਜਰਾ ਦੂਜਾ ਸਥਾਨ – ਸ.ਸ.ਸ.ਸ. ਗੋਬਿੰਦਗੜ੍ਹ ਤੀਜਾ ਸਥਾਨ – ਸਰਕਾਰੀ ਕਾਲਜ, ਮੋਹਾਲੀ ਨੇ ਹਾਸਿਲ ਕੀਤਾ ਅਤੇ ਅੰਡਰ 21 – ਲੜਕੇ ਪਹਿਲਾ ਸਥਾਨ – ਪਿੰਡ ਗੁਡਾਨਾ,ਦੂਜਾ ਸਥਾਨ – ਸ.ਸ.ਸ.ਸ. ਗੋਬਿੰਦਗੜ੍ਹ ਅਤੇ ਤੀਜਾ ਸਥਾਨ – ਸ.ਸ.ਸ.ਸ ਗਿਗੇਮਾਜਰਾ ਨੇ ਹਾਸਿਲ ਕੀਤਾ।