Srinagar Blast news

ਸ੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ‘ਚ ਧ.ਮਾ.ਕਾ, 9 ਜਣਿਆਂ ਦੀ ਮੌ.ਤ ਕਈ ਜ਼ਖਮੀ

ਜੰਮੂ-ਕਸ਼ਮੀਰ, 15 ਨਵੰਬਰ 2025: ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ‘ਚ ਸ਼ੁੱਕਰਵਾਰ ਰਾਤ ਲਗਭੱਗ 11:22 ਵਜੇ ਇੱਕ ਵੱਡਾ ਧਮਾਕਾ ਹੋਇਆ। ਇਸ ‘ਚ 9 ਜਣਿਆਂ ਦੀ ਮੌਤ ਗਈ ਅਤੇ 29 ਜ਼ਖਮੀ ਹੋਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜ਼ਖਮੀਆਂ ‘ਚੋਂ ਜ਼ਿਆਦਾਤਰ ਪੁਲਿਸ ਕਰਮਚਾਰੀ ਹਨ। ਉਨ੍ਹਾਂ ਦਾ 92 ਆਰਮੀ ਬੇਸ ਅਤੇ ਐਸਕੇਆਈਐਮਐਸ ਸੌਰਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਅਧਿਕਾਰੀਆਂ ਦੇ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪੁਲਿਸ ਵ੍ਹਾਈਟ-ਕਾਲਰ ਅੱ.ਤ.ਵਾ.ਦੀ ਮਾਡਿਊਲ ਮਾਮਲੇ ਦੇ ਸਬੰਧ ‘ਚ ਜ਼ਬਤ ਕੀਤੇ ਵਿਸਫੋਟਕਾਂ ਦੇ ਨਮੂਨੇ ਇਕੱਠੇ ਕਰ ਰਹੀ ਸੀ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਪੂਰਾ 360 ਕਿਲੋਗ੍ਰਾਮ ਵਿਸਫੋਟਕ ਪੁਲਿਸ ਸਟੇਸ਼ਨ ‘ਚ ਸਟੋਰ ਕੀਤਾ ਗਿਆ ਸੀ ਜਾਂ ਸਿਰਫ ਇੱਕ ਹਿੱਸਾ ਲਿਆਂਦਾ ਗਿਆ ਸੀ।
ਜ਼ਬਤ ਕੀਤਾ ਗਿਆ ਵਿਸਫੋਟਕ ਅਮੋਨੀਅਮ ਨਾਈਟ੍ਰੇਟ ਸੀ। ਧਮਾਕੇ ਨਾਲ ਨੇੜਲੇ ਘਰਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ, ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

ਹਰਿਆਣਾ ਦੇ ਫਰੀਦਾਬਾਦ ‘ਚ ਗ੍ਰਿਫਤਾਰ ਕੀਤੇ ਗਏ ਡਾਕਟਰ ਮੁਜ਼ਮਿਲ ਗਨਾਈ ਦੇ ਕਿਰਾਏ ਦੇ ਘਰ ਤੋਂ ਵਿਸਫੋਟਕ ਜ਼ਬਤ ਕੀਤੇ ਗਏ ਸਨ। ਗਨਈ ਨੂੰ ਪਹਿਲਾਂ ਹੀ ਦਿੱਲੀ ਧਮਾਕੇ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਸ਼੍ਰੀਨਗਰ ਧਮਾਕੇ ਦੀ ਵੀ ਅੱ.ਤ.ਵਾ.ਦੀ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ।

Read More: ਸੁਰੱਖਿਆ ਬਲਾਂ ਨੇ ਡਾ. ਉਮਰ ਨਬੀ ਦੇ ਘਰ ਨੂੰ ਆਈਈਡੀ ਨਾਲ ਉਡਾਇਆ

Scroll to Top