Punjab: ਪੰਜਾਬ ‘ਚ ਮੁੜ ਤੋਂ ਹੋਈ ਬੇਅਦਬੀ, ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ

ਕਪੂਰਥਲਾ 19 ਸਤੰਬਰ 2024 :  ਅੱਜ ਨਡਾਲਾ ਦੇ ਜੱਜੀ ਮਾਰਗ ’ਤੇ ਛੱਪੜ ਨੇੜੇ ਤਿੰਨ ਗੁਟਕਾ ਸਾਹਿਬ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਤਸਵੀਰਾਂ ਇਤਰਾਜ਼ਯੋਗ ਹਾਲਤ ਵਿੱਚ ਪਈਆਂ ਮਿਲੀਆਂ। ਇਸ ਦੌਰਾਨ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਮਲਜੀਤ ਬਿੱਲਾ ਖੱਖ ਨੇ ਸਥਾਨਕ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਬਾਸੀ ਨੂੰ ਸੂਚਿਤ ਕੀਤਾ ਤਾਂ ਮੈਨੇਜਰ ਨੇ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਛੱਪੜ ਵਿੱਚੋਂ ਗੁਟਕਾ ਸਾਹਿਬ ਅਤੇ ਧਾਰਮਿਕ ਸਮੱਗਰੀ ਨੂੰ ਬਾਹਰ ਕੱਢਿਆ ਤੇ ਗੁਰਦੁਆਰਾ ਸਾਹਿਬ ਲੈ ਗਏ।

ਇਸੇ ਦੌਰਾਨ ਸੂਚਨਾ ਮਿਲਦੇ ਹੀ ਡੀਐਸਪੀ ਭੁਲੱਥ ਕਰਨੈਲ ਸਿੰਘ, ਥਾਣਾ ਮੁਖੀ ਸੁਭਾਨਪੁਰ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਗੱਲਬਾਤ ਕਰਦੇ ਹੋਏ ਡੀ.ਐਸ.ਪੀ ਕਰਨੈਲ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਮੈਨੇਜਰ ਦੀ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Scroll to Top