7 ਮਈ 2025: ਭਾਰਤ ਸਰਕਾਰ (bharat sarkar) ਵੱਲੋਂ ਕੀਤੇ ਗਏ ਆਪ੍ਰੇਸ਼ਨ ‘ਸਿੰਦੂਰ’ ਤੋਂ ਬਾਅਦ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ (alert) ਜਾਰੀ ਕਰ ਦਿੱਤਾ ਗਿਆ ਹੈ। ਉਥੇ ਹੀ ਦੂਜੇ ਪਾਸੇ, ਕੇਂਦਰੀ ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਪੰਜਾਬ ਸਮੇਤ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਸਿਵਲ ਮੌਕ ਡਰਿੱਲ (mock drill) ਆਯੋਜਿਤ ਕਰਨ ਦਾ ਐਲਾਨ ਕੀਤਾ ਸੀ। ਇਸ ਤਹਿਤ ਅੱਜ ਲੁਧਿਆਣਾ ਵਿੱਚ ਵੀ ਬਲੈਕਆਊਟ ਲਾਗੂ ਰਹੇਗਾ।
ਜਾਣਕਾਰੀ ਅਨੁਸਾਰ ਅੱਜ ਰਾਤ 8 ਵਜੇ ਤੋਂ 8.30 ਵਜੇ ਤੱਕ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਬਲੈਕਆਊਟ (blackout) ਰਹੇਗਾ। ਇਸ ਦੌਰਾਨ 66 ਕੇਵੀ ਰਾਜਗੁਰੂ ਨਗਰ ਫੀਡਰ ਸਮੇਤ ਭਨੋਹਦ, ਹਸਨਪੁਰ, ਬੱਦੋਵਾਲ, ਰੁੜਕਾ, ਜੰਗਪੁਰ, ਖਡੂਰ, ਦਾਖਾ, ਆਈ.ਟੀ.ਬੀ.ਪੀ., ਈਸੇਵਾਲ, ਗਹੌਰ, ਦੇਤਵਾਲ, ਬੜੈਚ, ਮੁੱਲਾਂਪੁਰ, ਕੈਲਪੁਰ, ਸ਼ੈਲਰ, ਮੁੱਲਾਂਪੁਰ, ਮੜਿਆਣੀ, ਮੋੜ ਕਰੀਮਾ, ਬੂਥਗੜ੍ਹ, ਬੱਦੋਵਾਲ ਸਮੇਤ ਦਾਖਾ ਵੀ ਬੰਦ ਰਹਿ ਸਕਦਾ ਹੈ।
ਉਪਰੋਕਤ ਫੀਡਰਾਂ ਤੋਂ ਚੱਲਣ ਵਾਲੇ ਖੇਤਰਾਂ ਵਿੱਚ, ਬਿਜਲੀ ਸਪਲਾਈ ਰਾਤ 8 ਵਜੇ ਤੋਂ 8.30 ਵਜੇ ਤੱਕ ਬੰਦ ਰਹੇਗੀ। ਇਸ ਸਮੇਂ ਦੌਰਾਨ, ਲੋਕਾਂ ਨੂੰ ਇਨਵਰਟਰ ਅਤੇ ਜਨਰੇਟਰ ਬੰਦ ਰੱਖਣ ਦੀ ਵੀ ਬੇਨਤੀ ਕੀਤੀ ਗਈ ਹੈ। ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਸਿਰਫ਼ ਇੱਕ ਮੌਕ ਡ੍ਰਿਲ (mock drill) ਹੈ।
Read More: ਸਿਵਲ ਡਿਫੈਂਸ ਮੌਕ ਡ੍ਰਿਲ ਅਤੇ ਬਲੈਕਆਊਟ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਤਿਆਰ