Site icon TheUnmute.com

BKU ਏਕਤਾ ਉਗਰਾਹਾਂ ਵਲੋਂ 13 ਫਰਵਰੀ ਨੂੰ DC ਦਫਤਰਾਂ ‘ਚ ਬੰਦੀ ਸਿੱਖਾਂ ਦੀ ਰਿਹਾਈ ਲਈ ਰਾਸ਼ਟਰਪਤੀ ਨਾਂ ਸੌਂਪੇ ਜਾਣਗੇ ਮੰਗ ਪੱਤਰ

ਬੰਦੀ ਸਿੱਖਾਂ

ਚੰਡੀਗੜ੍ਹ 09, ਫਰਵਰੀ 2023: ਬੀਤੇ ਦਿਨ ਬੁੱਧਵਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (BKU Ekta Ugrahan) ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਅਬੋਹਰ ਦੇ ਪਿੰਡ ਰਾਜਪੁਰਾ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ ਜ਼ਿਲ੍ਹਾ ਪ੍ਰਚਾਰ ਸਕੱਤਰ ਸੰਤਪਾਲ ਸਿੰਘ ਰਿੰਟਾ ਚੱਕ ਨਿਧਾਨਾ ਜ਼ਿਲ੍ਹਾ ਆਗੂ ਜਗਤਾਰ ਸਿੰਘ ਬੁਰਜ ਅਤੇ ਬਲਾਕ ਆਗੂ ਗੁਰਮੇਲ ਸਿੰਘ ਰਾਜਪੁਰਾ ਜੀ ਅਗਵਾਈ ਵਿੱਚ ਬੀਕੇਯੂ ਉਗਰਾਹਾਂ ਦੀ ਇਕਾਈ ਮੁੜ ਸੁਰਜੀਤ ਕਰ ਚੋਣ ਗਈ ਇਕਾਈ ਦੀ ਚੋਣ ਸਰਬਸੰਮਤੀ ਨਾਲ ਨਾਲ ਭਰਵੀਂ ਸ਼ਮੂਲੀਅਤ ਵਿੱਚ ਕੀਤੀ ਗਈ |

ਜਿਸ ਵਿੱਚ ਇਕਾਈ ਪ੍ਰਧਾਨ ਗੁਰਤੇਜ ਸਿੰਘ ਜਰਨਲ ਸਕੱਤਰ ਜਗਦੀਪ ਸਿੰਘ ਖਜਾਨਚੀ ਗਗਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਬੇਅੰਤ ਸਿੰਘ ਮੀਤ ਪ੍ਰਧਾਨ ਗੁਗਨਦੀਪ ਸਿੰਘ ਸੰਗਠਨ ਸਕੱਤਰ ਅਮ੍ਰਿਤਪਾਲ ਸਿੰਘ ਪ੍ਰਚਾਰ ਸਕੱਤਰ ਰਘਬੀਰ ਸਿੰਘ ਸਲਾਹਕਾਰ ਪੂਰਨ ਸਿੰਘ ਅਤੇ ਜਸਵਿੰਦਰ ਸਿੰਘ ਮਿੱਠੂ ਸਿੰਘ ਪ੍ਰੈਸ ਸਕੱਤਰ ਅਤੇ ਸਲਾਹਕਾਰ ਗੁਰਬੰਸ ਸਿੰਘ ਥਾਪੇ ਗਏ |

ਇਸ ਮੌਕੇ ਜ਼ਿਲ੍ਹਾ ਆਗੂ ਜਗਤਾਰ ਬੁਰਜ ਨੇ ਬੋਲਦਿਆਂ ਦੱਸਿਆ ਕਿ ਕਾਰਪੋਰੇਟ ਘਰਾਣਿਆਂ ਦੀ ਸ਼ਹਿ ‘ਤੇ ਸਰਕਾਰ ਕਿਸਾਨਾਂ ਤੋਂ ਪਾਣੀ ਖੋਹ ਕੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣਾ ਚਾਹੁੰਦੀ ਹੈ ਅਤੇ ਫਿਰ ਸਾਫ ਪਾਣੀ ਦੇ ਨਾਂਅ ਤੇ ਮੁਲ ਵੇਚਣਾ ਚਾਹੁੰਦੀ ਹੈ ਇਹਨਾਂ ਨੀਤੀਆਂ ਨੂੰ ਮੋੜਾ ਦੇਣ ਲਈ ਸਾਨੂੰ ਇਕੱਠੇ ਹੋਣਾ ਪੈਣਾ ਜ਼ਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ ਨੇ ਕਿਹਾ ਕਿ ਜਦੋਂ ਸਾਡੇ ਪਿੰਡਾਂ ਵੱਲੋਂ ਵੱਡੀਆਂ ਲਹਿਰਾਂ ਉਠ ਸਰਕਾਰ ਦੀਆਂ ਨਲਾਇਕੀਆਂ ਅਤੇ ਪ੍ਰਸ਼ਾਸਨ ਦੇ ਕੰਨ ਖੋਲਣ ਲਈ ਜਥੇਬੰਦ ਹੋਣਗੀਆਂ ਉਦੋਂ ਹੀ ਮਸਲੇ ਹੱਲ ਹੋਣੇ ਹਨ ਬੀਤੇ ਸਾਲਾਂ ਦੇ ਮਾੜੇ ਬੀਜ਼ਾਂ ਕਾਰਨ ਖਰਾਬ ਹੋਏ ਨਰਮਿਆਂ ਦੇ ਮੁਆਵਜ਼ੇ ਵੀ ਸੰਘਰਸ਼ ਨਾਲ ਹੀ ਲਏ ਜਾ ਸਕਦੇ ਹਨ |

ਬਲਾਕ ਆਗੂ ਗੁਰਮੇਲ ਸਿੰਘ ਰਾਜਪੁਰਾ ਨੇ ਪਾਣੀ ਦੀ ਕਮੀਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਵਿੱਚ ਨਹਿਰਾਂ ਦੀ ਬੰਦੀ ਹੁਣ ਦਿੱਤੀ ਹੈ ਸੋ ਪੱਚੀ ਦਿਨ ਪਹਿਲਾਂ ਚਾਹੀਦੀ ਸੀ ਪਰ ਹੁਣ ਗਰਮੀ ਕਾਰਨ ਕਣਕਾਂ ਸੁੱਕ ਰਹੀਆਂ ਹਨ ਪਰ ਨਹਿਰੀ ਵਿਭਾਗ ਆਪਣੀਆਂ ਮਨ ਮਰਜ਼ੀਆਂ ਕਰ ਰਿਹਾਂ ਹੈ ਆਉਂਦੇ ਦਿਨਾਂ ਚ ਇਸ ਬਾਰੇ ਵੀ ਸੰਘਰਸ਼ ਕੀਤਾ ਜਾਂਦਾ ਹੈ ਉਥੇ ਹੀ ਜ਼ਿਲਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਨੇ ਆਉਂਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਅਤੇ ਪੂਰੇ ਦੇਸ਼ ਅੰਦਰ ਸਾਰੇ ਧਰਮਾਂ ਜਾਤਾਂ ਗੋਤਾਂ ਦੇ ਲੋਕ ਜਿਹੜੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹੋਏ ਜ਼ੇਲਾਂ ਵਿੱਚ ਡੱਕੇ ਬੁਧੀਜੀਵੀ ਲੇਖਕ ਕਲਮਕਾਰ ਨਾਟਕਕਾਰਾਂ ਨੂੰ ਜੇਲਾਂ ਵਿੱਚ ਡੱਕਿਆ ਹੋਇਆ ਹੈ  |

ਉਹਨਾਂ ਸਭਨਾਂ ਦੀ ਰਿਹਾਈ ਲਈ ਆਉਂਦੀ 13 ਫਰਵਰੀ ਨੂੰ ਜ਼ਿਲ੍ਹਾ ਹੈਂਡ ਕੁਆਰਟਰ ਡੀਸੀ ਦਫ਼ਤਰ ਅੱਗੇ ਰੋਸ ਮੁਜਾਹਰਾ ਅਤੇ ਇਕ ਦਿਨ ਦਾ ਧਰਨਾ ਦੇ ਕੇ ਰਾਸ਼ਟਰਪਤੀ ਦੇ ਨਾਂਅ ਤੇ ਰਿਹਾਈ ਲਈ ਮੰਗ ਪੱਤਰ ਸੌਂਪਿਆ ਜਾਵੇਗਾ ਪਿੰਡ ਵਾਸੀਆਂ ਤੋਂ ਮੰਗ ਕੀਤੀ ਕੀ ਸਰਬੱਤ ਦੇ ਭਲੇ ਦੇ ਕਾਰਜਾਂ ਲਈ ਔਰਤਾਂ ਸਮੇਤ ਕਿਸਾਨ ਮਜ਼ਦੂਰ ਸਾਰੇ ਧਰਨੇ ਵਿੱਚ ਸ਼ਾਮਿਲ ਹੋਣ ਇਸ ਸਮੇਂ ਜਸਵੀਰ ਸਿੰਘ ਬੱਬੂ ਚੰਨਣਖੇੜਾ ਅਤੇ ਨਗਰ ਨਿਵਾਸੀ ਸਾਮਲ ਸਨ |

Exit mobile version