Jharkhand

ਝਾਰਖੰਡ ਜ਼ਿਮਨੀ ਚੋਣਾਂ ਲਈ BJP ਦਾ ਚੋਣ ਮੈਨੀਫੈਸਟੋ ਜਾਰੀ, 5 ਲੱਖ ਨੌਕਰੀਆਂ ਤੇ ਮੁਫ਼ਤ ਸਿਲੰਡਰ ਦਾ ਵਾਅਦਾ

ਚੰਡੀਗੜ੍ਹ, 03 ਨਵੰਬਰ 2024: ਝਾਰਖੰਡ (Jharkhand) ਵਿਧਾਨ ਸਭਾ ਚੋਣਾਂ 2024 ਲਈ ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ | ਭਾਜਪਾ ਨੇ ਇਸ ਚੋਣ ਮਨੋਰਥ ਪੱਤਰ ‘ਚ ਝਾਰਖੰਡ ਵਾਸੀਆਂ ਲਈ ਕਈਂ ਵੱਡੇ ਵਾਅਦੇ ਕੀਤੇ ਹਨ |

ਇਸ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘ਗੋਗੋ ਦੀਦੀ ਸਕੀਮ ਤਹਿਤ ਬੀਬੀਆਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ। ਦੀਵਾਲੀ ਅਤੇ ਰੱਖੜੀ ‘ਤੇ ਮੁਫ਼ਤ LPG ਗੈਸ ਸਿਲੰਡਰ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾ 500 ਰੁਪਏ ‘ਚ ਸਿਲੰਡਰ ਦਿੱਤਾ ਜਾਵੇਗਾ। ਇਸਦੇ ਨਾਲ ਹੀ ਝਾਰਖੰਡ ਦੇ ਨੌਜਵਾਨਾਂ ਲਈ 5 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।

ਭਾਜਪਾ ਵੱਲੋਂ ਐਤਵਾਰ ਨੂੰ ਇੱਕ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਜੇਕਰ ਝਾਰਖੰਡ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ਵਿੱਚ ਆਉਂਦੀ ਹੈ ਤਾਂ ਸੂਬੇ ‘ਚ ਯੂਨੀਫਾਰਮ ਸਿਵਲ ਕੋਡ (UCC) ਲਾਗੂ ਕੀਤਾ ਜਾਵੇਗਾ, ਪਰ ਆਦਿਵਾਸੀ ਭਾਈਚਾਰਿਆਂ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ।

ਸ਼ਾਹ ਨੇ ਐਲਾਨ ਕੀਤਾ ਕਿ ਝਾਰਖੰਡ (Jharkhand) ‘ਚ ਸਨਅਤਾਂ ਅਤੇ ਖਾਣਾਂ ਕਾਰਨ ਬੇਘਰ ਹੋਏ ਲੋਕਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਇੱਕ ਵਿਸਥਾਪਨ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਭਾਜਪਾ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਝਾਰਖੰਡ ‘ਚ 2.87 ਲੱਖ ਸਰਕਾਰੀ ਨੌਕਰੀਆਂ ਸਮੇਤ ਪੰਜ ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਉਨ੍ਹਾਂ ਕਿਹਾ ਕਿ ਝਾਰਖੰਡ ‘ਚ ਪ੍ਰਸ਼ਨ ਪੱਤਰ ਲੀਕ ਹੋਣ ਦੀ ਸੀਬੀਆਈ (ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਅਤੇ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।

ਝਾਰਖੰਡ ਵਿਧਾਨ ਸਭਾ ਜ਼ਿਮਨੀ ਚੋਣ ਕਾਰਜਕ੍ਰਮ :-

(ਪਹਿਲੇ ਪੜਾਅ)

ਨੋਟੀਫਿਕੇਸ਼ਨ: 18 ਅਕਤੂਬਰ
ਨਾਮਜ਼ਦਗੀ ਦੀ ਆਖਰੀ ਮਿਤੀ: 25 ਅਕਤੂਬਰ
ਨਾਮਜ਼ਦਗੀ ਪੱਤਰਾਂ ਦੀ ਪੜਤਾਲ: 28 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 30 ਅਕਤੂਬਰ
ਵੋਟਿੰਗ: 13 ਨਵੰਬਰ
ਵੋਟਾਂ ਦੀ ਗਿਣਤੀ: 23 ਨਵੰਬਰ

(ਦੂਜਾ ਪੜਾਅ)

ਨੋਟੀਫਿਕੇਸ਼ਨ: 22 ਅਕਤੂਬਰ
ਨਾਮਜ਼ਦਗੀ ਦੀ ਆਖਰੀ ਮਿਤੀ: 29 ਅਕਤੂਬਰ
ਨਾਮਜ਼ਦਗੀ ਪੱਤਰਾਂ ਦੀ ਪੜਤਾਲ: 30 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 1 ਨਵੰਬਰ
ਵੋਟਿੰਗ: 20 ਨਵੰਬਰ
ਵੋਟਾਂ ਦੀ ਗਿਣਤੀ: 20 ਨਵੰਬਰ

ਚੋਣ ਕਮਿਸ਼ਨ ਦੇ ਮੁਤਾਬਕ ਇਨ੍ਹਾਂ ਚੋਣਾਂ (Assembly Election) ਲਈ ਝਾਰਖੰਡ ‘ਚ 29 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਹੋਣਗੇ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ 1 ਲੱਖ ਤੋਂ ਵੱਧ ਪੋਲਿੰਗ ਬੂਥ ਹੋਣਗੇ। ਇਸ ਦੇ ਨਾਲ ਹੀ 81 ਮੈਂਬਰੀ ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ 2025 ਨੂੰ ਪੂਰਾ ਹੋਵੇਗਾ। ਇਸ ਦੇ ਨਾਲ ਹੀ ਝਾਰਖੰਡ ਵਿੱਚ ਬਹੁਮਤ ਦਾ ਅੰਕੜਾ 41 ਹੈ। ਇਸ ਦੇ ਨਾਲ ਹੀ ਝਾਰਖੰਡ ‘ਚ ਇਸ ਸਮੇਂ ਮਹਾਂਗਠਜੋੜ ਦੀ ਸਰਕਾਰ ਹੈ। ਝਾਰਖੰਡ ‘ਚ ਇਸ ਸਮੇਂ ਹੇਮੰਤ ਸੋਰੇਨ ਮੁੱਖ ਮੰਤਰੀ ਹਨ |

Scroll to Top