ਭਾਜਪਾ ਯੁਵਾ ਮੋਰਚਾ

ਭਾਜਪਾ ਯੁਵਾ ਮੋਰਚਾ ਨੇ ਜਲੰਧਰ ਦੇ ਸਾਰੇ ਵਿਧਾਨ ਸਭਾ ਹਲਕਿਆਂ ‘ਚ ਕੱਢੀਆਂ ਬਾਈਕ ਰੈਲੀਆਂ

ਜਲੰਧਰ, 08 ਮਈ 2023: ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਇੰਜੀ. ਕੰਵਰਵੀਰ ਸਿੰਘ ਟੌਹੜਾ ਨੇ ਚੋਣ ਪ੍ਰਚਾਰ ਦੇ ਆਖਿਰੀ ਦਿਨ ਆਪਣੇ ਸਮੂਹ ਵਰਕਰਾਂ ਨਾਲ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ-ਸ਼ਿਅਦ ਯੂਨਾਇਟਡ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਬਾਈਕ ਰੈਲੀਆਂ ਕੱਢੀਆਂ , ਜਿਸ ਵਿੱਚ ਯੁਵਾ ਮੋਰਚਾ ਦੇ ਵਰਕਰਾਂ ਸਮੇਤ ਆਮ ਨੌਜਵਾਨਾਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਮੌਕੇ ਲੋਕ ਸਭਾ ਚੋਣ ਯੁਵਾ ਮੋਰਚਾ ਦੇ ਇੰਚਾਰਜ ਅਤੇ ਭਾਜਪਾ ਦੇ ਸੂਬਾ ਸਕੱਤਰ ਐਡਵੋਕੇਟ ਰਾਜੇਸ਼ ਹਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨਾਲ ਯੁਵਾ ਮੋਰਚਾ ਦੇ ਸੂਬਾ ਜਨਰਲ ਸਕੱਤਰ ਅਭਾਸ ਸ਼ਾਕਿਰ, ਸਹਿ ਇੰਚਾਰਜ ਅਭਿਨਵ ਕੋਹਲੀ ਅਤੇ ਯੁਵਾ ਮੋਰਚਾ ਦੇ ਸੂਬਾ ਮੀਡੀਆ ਇੰਚਾਰਜ ਵਿਸ਼ਾਲ ਮਹਿਤਾ ਵੀ ਮੌਜੂਦ ਸਨ। ਕੰਵਰਵੀਰ ਸਿੰਘ ਟੌਹੜਾ ਨੇ ਸ਼ਹਿਰ ਦਾ ਤੂਫਾਨੀ ਦੌਰਾ ਕੀਤਾ ਅਤੇ ਇਨ੍ਹਾਂ ਬਾਈਕ ਰੈਲੀਆਂ ਦਾ ਜਾਇਜ਼ਾ ਲੈਣ ਦੇ ਨਾਲ ਨਾਲ ਰੈਲੀਆਂ ਵਿਚ ਖੁਦ ਸ਼ਮੂਲੀਅਤ ਕਰਕੇ ਵਰਕਰਾਂ ਦਾ ਹੌਸਲਾ ਵੀ ਵਧਾਇਆ |

ਰਾਜੇਸ਼ ਹਨੀ ਨੇ ਇਸ ਮੌਕੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 10 ਮਈ ਨੂੰ ਆਪਣੇ, ਆਪਣੇ ਬੱਚਿਆਂ, ਜਲੰਧਰ ਅਤੇ ਪੰਜਾਬ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਕੁਝ ਭੁੱਲ ਕੇ ‘ਕਮਲ’ ਦੇ ਫੁੱਲ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਵੋਟ ਪਾ ਕੇ ਅਟਵਾਲ ਨੂੰ ਜਿਤਾਉਣ। ਉਨ੍ਹਾਂ ਦੀ ਜਿੱਤ ਜਲੰਧਰ ਦੇ ਲੋਕਾਂ ਦੀ ਆਪਣੀ ਜਿੱਤ ਹੋਵੇਗੀ ਅਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਆਉਣ ਵਾਲੇ 11 ਮਹੀਨਿਆਂ ਵਿੱਚ ਜਲੰਧਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ।

ਉਸ ਤੋਂ ਬਾਅਦ ਅਗਲੇ ਸਾਲ ਯਾਨੀ 2024 ਦੇ ਅੱਧ ਵਿਚ ਪੰਜਾਬ ਵਿਚ ਫਿਰ ਤੋਂ ਲੋਕ ਸਭਾ ਚੋਣਾਂ ਹੋਣੀਆਂ ਹਨ ਅਤੇ ਫਿਰ ਅਟਵਾਲ ਦੇ ਕੰਮਾਂ ਨੂੰ ਦੇਖਦੇ ਹੋਏ ਤੁਸੀਂ ਖੁਦ ਭਾਜਪਾ ਦੇ ਹੱਕ ਵਿਚ ਵੋਟ ਪਾਓਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਵਿਚ ਤੀਜੀ ਵਾਰ ਕੇਂਦਰ ਚ ਭਾਰਤੀ ਜਨਤਾ ਪਰੀ ਦੀ ਸਰਕਾਰ ਬਣਾਉਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 10 ਮਈ ਨੂੰ ਹੋਣ ਵਾਲੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਇੰਦਰ ਅਟਵਾਲ ਦੀ ਜਿੱਤ ਨਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਦੇ ਵਿਜੇ ਯਾਤਰਾ ਦੀ ਸ਼ੁਰੂਆਤ ਕਰਨਗੇ।

ਕੰਵਰਵੀਰ ਸਿੰਘ ਟੌਹੜਾ ਨੇ ਇਸ ਮੌਕੇ ਕਿਹਾ ਕਿ ਭਾਜਪਾ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਜਨਤਾ ਚ ਭਾਰੀ ਉਤਸ਼ਾਹ ਹੈ ਅਤੇ ਲੋਕ ਉਨ੍ਹਾਂ ਨੂੰ ਭਰਪੂਰ ਸਮਰਥਨ ਦੇ ਰਹੇ ਹਨ। ਅੱਜ ਯੁਵਾ ਮੋਰਚਾ ਪੰਜਾਬ ਦੀ ਸਕੱਤਰ ਪ੍ਰਿਆ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਸੈਂਟਰਲ ਵਿਧਾਨਸਭਾ ਵਿੱਚ ਯੁਵਾ ਮੋਰਚਾ ਪੰਜਾਬ ਦੇ ਸਕੱਤਰ ਹਰਮਨਦੀਪ ਸਿੰਘ ਮੀਤਾ ਦੀ ਅਗਵਾਈ ਹੇਠ, ਜਲੰਧਰ ਨੋਰਥ ਵਿਧਾਨਸਭਾ ਵਿੱਚ ਯੁਵਾ ਮੋਰਚਾ ਸਕੱਤਰ ਭਰਤ ਮਹਾਜਨ ਦੀ ਅਗਵਾਈ ਹੇਠ, ਜਲੰਧਰ ਛਾਉਣੀ ਵਿਧਾਨਸਭਾ ਵਿੱਚ ਯੁਵਾ ਮੋਰਚਾ ਦੇ ਕਾਲਜ ਆਊਟਰੀਚ ਸੈੱਲ ਹਰਮਨਦੀਪ ਸਿੰਘ ਮੀਤਾ ਦੀ ਅਗੁਵਾਈ ਹੇਠ, ਜਲੰਧਰ ਵੈਸਟ ਵਿਧਾਨ ਸਭਾ ਵਿੱਚ ਯੁਵਾ ਮੋਰਚਾ ਦੇ ਸੰਯੁਕਤ ਦਫ਼ਤਰ ਸਕੱਤਰ ਅੰਕਿਤ ਸੈਣੀ ਦੀ ਅਗਵਾਈ ਹੇਠ, ਸ਼ਾਹਕੋਟ ਵਿਧਾਨ ਸਭਾ ਵਿੱਚ ਗੌਰਵ ਕੱਕੜ ਦੀ ਅਗਵਾਈ ਹੇਠ, ਨਕੋਦਰ ਵਿਧਾਨ ਸਭਾ ਵਿੱਚ ਸੂਬਾ ਸਕੱਤਰ ਅਨੁਜ ਖੋਸਲਾ ਦੀ ਅਗਵਾਈ ਹੇਠ, ਆਦਮਪੁਰ ਵਿਧਾਨ ਸਭਾ ਵਿੱਚ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਡੱਲੀ ਦੀ ਅਗਵਾਈ ਹੇਠ ਅਤੇ ਫਿਲੌਰ ਵਿਧਾਨ ਸਭਾ ਵਿੱਚ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਨੌਜਵਾਨ ਕਾਰਕੁੰਨਾਂ ਅਤੇ ਆਮ ਨੌਜਵਾਨਾਂ ਨੇ ਬਾਈਕ ਰੈਲੀਆਂ ਕੱਢੀਆਂ ਅਤੇ ਲੋਕਾਂ ਨੂੰ ਭਾਜਪਾ ਦੀ ਪੰਜਾਬ ਪ੍ਰਤੀ ਸੋਚ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ 10 ਮਈ ਵਾਲੇ ਦਿਨ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੋਟ ਪਾਉਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਾਈਕ ਰੈਲੀਆਂ ਨੇ ਜਲੰਧਰ ਦੀਆਂ ਸਾਰੀਆਂ ਵਿਧਾਨ ਸਭਾਵਾਂ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਅਤੇ ਜਨਤਾ ਨੇ ਵੀ ਅਟਵਾਲ ਦਾ ਸਮਰਥਨ ਕਰਨ ਦਾ ਮਨ ਬਣਾ ਲਿਆ ਹੈ।

Scroll to Top