Constitution

ਭਾਰਤ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਭਾਜਪਾ: ਰਾਹੁਲ ਗਾਂਧੀ

ਚੰਡੀਗੜ੍ਹ, 25 ਮਈ 2024: ਅੰਮ੍ਰਿਤਸਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੰਵਿਧਾਨ ‘ਤੇ ਹਮਲਾ ਕਰ ਰਹੇ ਹਨ। ਆਜ਼ਾਦ ਭਾਰਤ ‘ਤੇ ਪਹਿਲੀ ਵਾਰ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਕਿਹਾ ਹੈ ਕਿ ਉਹ ਇਸ ਸੰਵਿਧਾਨ (Constitution) ਨੂੰ ਬਦਲ ਦੇਣਗੇ, ਰੱਦ ਕਰਨਗੇ ਅਤੇ ਸੁੱਟ ਦੇਣਗੇ।

ਉਨ੍ਹਾਂ ਕਿਹਾ ਕਿ ਲੋਕ ਸੋਚਦੇ ਹਨ ਕਿ ਇਹ 70-80 ਸਾਲ ਪੁਰਾਣੀ ਕਿਤਾਬ ਹੈ, ਪਰ ਇਹ 70-80 ਸਾਲ ਪੁਰਾਣੀ ਸੋਚ ਨਹੀਂ ਹੈ। ਇਹ ਹਜ਼ਾਰਾਂ ਸਾਲ ਪੁਰਾਣੀ ਸੋਚ ਹੈ। ਰਾਹੁਲ ਨੇ ਕਿਹਾ ਕਿ ਅੱਜ ਲੜਾਈ ਦੋ ਵਿਚਾਰਧਾਰਾਵਾਂ ਵਿਚਕਾਰ ਹੈ। ਇੱਕ ਪਾਸੇ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਹਨ, ਜੋ ਸੰਵਿਧਾਨ (Constitution) ਨੂੰ ਖਤਮ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਹੈ, ਜੋ ਸੰਵਿਧਾਨ ਦੇ ਨਾਲ ਹੈ। ਅੰਬੇਡਕਰ ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਕਾਂਗਰਸ ਇਸ ਸੰਵਿਧਾਨ ਨੂੰ ਲੈ ਕੇ ਆਈ ਹੈ। ਜੇਕਰ ਭਾਜਪਾ ਇਸ ‘ਤੇ ਹਮਲਾ ਕਰ ਰਹੀ ਹੈ ਤਾਂ ਇਹ ਅੰਬੇਡਕਰ ਦੀ ਸੋਚ ‘ਤੇ ਵੀ ਹਮਲਾ ਕਰ ਰਹੀ ਹੈ।

Scroll to Top