ਭਾਜਪਾ ਰਾਜਨੀਤੀ ‘ਤੇ ਨਹੀਂ, ਰਾਸ਼ਟਰੀ ਨੀਤੀ ‘ਤੇ ਚੱਲਦੀ ਹੈ: PM ਨਰਿੰਦਰ ਮੋਦੀ

PM Narendra Modi

ਚੰਡੀਗੜ੍ਹ, 06 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਅੱਜ ਸਹਾਰਨਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ | ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭਾਰਤ ਮਾਤਾ ਦੀ ਜੈ ਨਾਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਰਾਜਨੀਤੀ ‘ਤੇ ਨਹੀਂ, ਰਾਸ਼ਟਰੀ ਨੀਤੀ ‘ਤੇ ਚੱਲਦੀ ਹੈ। ਅਸੀਂ ਦੇਸ਼ ਨੂੰ ਝੁਕਣ ਨਹੀਂ ਦੇਵਾਂਗੇ।

ਇਸ ਦੌਰਾਨ ਮੰਚ ‘ਤੇ 3 ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਹਨ। ਇਨ੍ਹਾਂ ਵਿੱਚ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ, ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸ਼ਾਮਲ ਹਨ। ਇੱਕ ਹਫ਼ਤੇ ਵਿੱਚ ਇਹ ਪ੍ਰਧਾਨ ਮੰਤਰੀ ਦੀ ਉੱਤਰ ਪ੍ਰਦੇਸ਼ ਦੀ ਦੂਜੀ ਫੇਰੀ ਹੈ। ਇਸ ਤੋਂ ਪਹਿਲਾਂ 31 ਮਾਰਚ ਨੂੰ ਪੀਐਮ ਮੋਦੀ ਨੇ ਮੇਰਠ ਵਿੱਚ ਚੋਣਾਂ ਦੇ ਐਲਾਨ ਤੋਂ ਬਾਅਦ ਆਪਣੀ ਪਹਿਲੀ ਰੈਲੀ ਕੀਤੀ ਸੀ। ਸਹਾਰਨਪੁਰ ਤੋਂ ਪ੍ਰਧਾਨ ਮੰਤਰੀ ਗਾਜ਼ੀਆਬਾਦ ਜਾਣਗੇ ਅਤੇ ਇੱਥੇ ਰੋਡ ਸ਼ੋਅ ਕਰਨਗੇ।

ਪ੍ਰਧਾਨ ਮੰਤਰੀ (PM Narendra Modi) ਨੇ ਕਿਹਾ ਕਿ ਭਾਜਪਾ ਵਾਲੇ ਸੱਤਾ ਲਈ ਨਹੀਂ ਜੁੜਦੇ, ਬਲਕਿ ਇੱਕ ਮਿਸ਼ਨ ਲਈ ਜੁੜਦੇ ਹਨ। ਇਸ ਲਈ ਭਾਜਪਾ ਨੇ ਆਪਣੇ ਸਿਧਾਂਤਾਂ ਨੂੰ ਸਿਆਸੀ ਹਿੱਤਾਂ ਤੋਂ ਪਾਸੇ ਰੱਖਿਆ ਹੈ। ਸੀਐਮ ਯੋਗੀ ਨੇ ਕਿਹਾ ਕਿ ਸਾਡੇ ਲਈ ਸੰਗਠਨ ਸੇਵਾ ਹੈ। ਸਹਾਰਨਪੁਰ ਲੋਕ ਸਭਾ ਵਿਚ ਨੰਬਰ ਇਕ ਹੈ। ਇੱਥੋਂ ਹੀ ਯੂਪੀ ਵਿੱਚ ਚੋਣਾਂ ਦੀ ਸ਼ੁਰੂਆਤ ਹੁੰਦੀ ਹੈ। ਅਸੀਂ ਬਦਲਦਾ ਭਾਰਤ ਦੇਖਿਆ ਹੈ।
ਉਹਨਾਂ ਕਿਹਾ ਭਾਰਤ ਦੁਨੀਆਂ ਵਿੱਚ ਇੱਕ ਲੀਡਰ ਵਜੋਂ ਉਭਰਿਆ ਹੈ। ਭਾਰਤ ਵਿਸ਼ਵ ਵਿੱਚ ਵਿਕਾਸ ਦੇ ਮਾਡਲ ਵਜੋਂ ਉੱਭਰਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।